ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਚਾਹੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹਨਾਂ ਦੀ ਆਵਾਜ਼ ਅਤੇ ਸਦਾ ਬਹਾਰ ਗੀਤ ਸਦਾ ਸਾਡੇ ਕੰਨਾਂ ਅਤੇ ਫ਼ਿਜਾ ’ਚ ਗੂੰਜਦੇ ਰਹਿਣਗੇ। ਕੁਲਦੀਪ ਮਾਣਕ ਨੇ ਹਜ਼ਾਰਾਂ ਗੀਤ ਗਾਏ ਜਿਹਨਾਂ ਵਿਚੋਂ ਕਈ ਤਾਂ ਸਦੀਆਂ ਤੱਕ ਸੁਣੇ ਜਾਣਗੇ। ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1949 ਨੂੰ ਜ਼ਿਲਾ ਬਠਿੰਡਾ ਦੇ ਪਿੰਡ ਜਲਾਲ ਵਿਖੇ ਨਿੱਕਾ ਰਾਮ ਦੇ ਘਰ ਹੋਇਆ। ਜੋ ਕਿ ਖੁਦ ਇਕ ਚੰਗੇ ਗਾਇਕ ਸਨ। ਉਹਨਾਂ ਦੇ ਦੋ ਭਰਾ ਸਦੀਕ ਅਤੇ ਰਾਫੀਕ ਵੀ ਗਾਇਕ ਸਨ। ਕੁਲਦੀਪ ਮਾਣਕ ਦੇ ਵਡ ਵਡੇਰੇ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਹਜ਼ੂਰੀ ਰਾਗੀ ਸਨ। ਕੁਲਦੀਪ ਮਾਣਕ ਨੇ ਗੀਤ ਸੰਗੀਤ ਦੀ ਸਿੱਖਿਆ ਉਸਤਾਦ ਖੁਸ਼ੀ ਮੁਹੰਮਦ ਕਵਾਲ ਤੋਂ ਲਈ ਜੋ ਕਿ ਫਿਰੋਜਪੁਰ ਦੇ ਰਹਿਣ ਵਾਲੇ ਸਨ। ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਹਨਾਂ ਦੇ ਦੋ ਬੱਚੇ ਪੁੱਤਰ ਗਾਇਕ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਹਨ। ਯੁੱਧਵੀਰ ਮਾਣਕ ਵੀ ਪਿਛਲੇ ਸਮੇਂ ਕਾਫੀ ਬੀਮਾਰ ਰਿਹਾ ਜਿਸ ਦੇ ਦੁੱਖ ਕਾਰਣ ਕੁਲਦੀਪ ਮਾਣਕ ਵੀ ਖੁਦ ਬੀਮਾਰ ਹੋ ਗਏ ਅਤੇ ਉਹਨਾਂ ਨੂੰ ਕਾਫੀ ਦਿਨ ਹਸਪਤਾਲ ’ਚ ਇਲਾਜ ਕਰਵਾਉਣਾ ਪਿਆ। ਕੁਲਦੀਪ ਮਾਣਕ ਨੇ ਕਾਫੀ ਸਮਾਂ ਬਠਿੰਡਾ ਜ਼ਿਲਾ ਦੇ ਪਿੰਡ ਜਲਾਲ ਵਿਚ ਰਹਿ ਕੇ ਗਾਇਆ। ਉਹਨਾਂ ਆਪਣੀ ਗਾਇਕੀ ਦੀ ਸ਼ੁਰੂਆਤ ਹਰਚਰਨ ਗਰੇਵਾਲ ਅਤੇ ਸੀਮਾ ਦੇ ਗਰੁੱਪ ’ਚ ਸ਼ਾਮਿਲ ਹੋ ਕੇ ਕੀਤੀ। ਇਸ ਦੌਰਾਨ ਹੀ ਇਕ ਵਾਰ ਉਹ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਦਿੱਲੀ ਗੀਤ ਰਿਕਾਰਡ ਕਰਨ ਵਾਲੀ ਕੰਪਨੀ ’ਚ ਉਹਨਾਂ ਦੀ ਰਿਕਾਰਡਿੰਗ ਲਈ ਆਏ ਤਾਂ ਮਿਊਜਿਕ ਕੰਪਨੀ ਵਾਲਿਆਂ ਨੇ ਕੁਲਦੀਪ ਮਾਣਕ ਨੂੰ ਰਿਕਾਰਡਿੰਗ ਲਈ ਪੁੱਛਿਆ ਅਤੇ ਉਸਦਾ ਇਕ ਦੋਗਾਣਾ ਸੀਮਾ ਨਾਲ ‘ ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ• ਦੀ ਕੁੜੀ’ ਰਿਕਾਰਡ ਕੀਤਾ। ਜੋ ਕਿ ਬਾਬੂ ਸਿੰਘ ਮਾਨ ਮਰਾੜ•ਾਂ ਵਾਲੇ ਦਾ ਲਿਖਿਆ ਸੀ। ਫਿਰ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ‘ ਲੌਂਗ ਕਰਾ ਮਿੱਤਰਾ’ ਅਤੇ ‘ ਮੱਛੀ ਪਾਉਣਗੇ ਮਾਪੇ’ ਰਿਕਾਰਡ ਕਰਵਾਏ। ਇਹਨਾਂ ਗੀਤਾਂ ਨਾਲ ਕੁਲਦੀਪ ਮਾਣਕ ਨੂੰ ਕਾਫੀ ਪ੍ਰਸਿੱਧੀ ਮਿਲੀ ਅਤੇ ਉਹਨਾਂ ਬਠਿੰਡਾ ਵਿਖੇ ਪਿੰਡ ਕਣਕਵਾਲ ਦੇ ਨਿਵਾਸੀ ਗੀਤਕਾਰ ਦਲੀਪ ਸਿੰਘ ਸਿੱਧੂ ਨਾਲ ਰਲ ਕੇ ਬਠਿੰਡਾ ਵਿਚ ਆਪਣਾ ਦਫਤਰ ਖੋਲ• ਲਿਆ। ਫਿਰ ਉਹ ਬਠਿੰਡਾ ਛੱਡ ਕੇ ਲੁਧਿਆਣਾ ਆ ਗਏ। ਇਥੇ ਉਹਨਾਂ ਦੀ ਮੁਲਾਕਾਤ ਗੀਤਕਾਰ ਦੇਵ ਥਰੀਕੇਵਾਲਾ ਨਾਲ ਹੋਈ ਜਿਹਨਾਂ ਨੇ ਮਾਣਕ ਦੀ ਕਾਫੀ ਮਦਦ ਕੀਤੀ ਅਤੇ ਉਹਨਾਂ ਮਾਣਕ ਲਈ ਲੋਕ ਗਾਥਾਵਾਂ ਲਿਖੀਆਂ ਜਿਹਨਾਂ ਨਾਲ ਉਹਨਾਂ ਨੂੰ ਹੋਰ ਪ੍ਰਸਿੱਧੀ ਮਿਲੀ ਅਤੇ 70 ਵਿਆਂ ਦੇ ਦਹਾਕੇ ਵਿਚ ਕੁਲਦੀਪ ਮਾਣਕ ਦੀ ਗਾਇਕ ਸਿਖਰਾਂ ’ਤੇ ਪਹੁੰਚ ਗਈ। ਉਹਨਾਂ ਦੀ ਲੋਕ ਗਾਥਾਵਾਂ ਦੀ ਪਹਿਲਾ ਐਲ. ਪੀ ਰਿਕਾਰਡ ‘ ਤੇਰੀ ਖਾਤਰ ਹੀਰੇ ’ ਪ੍ਰਸਿੱਧ ਕੰਪਨੀ ਐਚ.ਐਮ.ਵੀ. ਵੱਲੋਂ 1976 ’ਚ ਰਿਲੀਜ਼ ਕੀਤਾ ਗਿਆ। ਤੂੰਬੀ ’ਤੇ ਗਾਈਆਂ ਇਹਨਾਂ ਕਲੀਆਂ ਨੇ ਪੰਜਾਬੀ ਗਾਇਕੀ ਦੇ ਖੇਤਰ ’ਚ ਤਹਿਲਕਾ ਮਚਾ ਦਿੱਤਾ। ਜਦੋਂ ਵੀ ਕਿਸੇ ਪਿੰਡ ’ਚ ਕੁਲਦੀਪ ਮਾਣਕ ਦਾ ਅਖਾੜਾ ਲਗਦਾ ਤਾਂ ਲੋਕੀ ਆਪਣਾ ਕੰਮ ਛੱਡ ਕੇ ਦੂਰ ਦੂਰ ਦੇ ਪਿੰਡਾਂ ਤੋਂ ਸੁਣਨ ਲਈ ਆਉਂਦੇ। ਇਸ ਐਲ.ਪੀ. ਰਿਕਾਰਡ ’ਚ ਗੀਤ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ’, ‘ਗੜ• ਮੁਗਲਾਨੇ ਦੀ ਨਾਰਾਂ’ ਅਤੇ ‘ ਛੇਤੀ ਕਰ ਸਰਵਨ ਬੱਚਾ’ ਵੀ ਸ਼ਾਮਿਲ ਸਨ। ਇਸ ਤੋਂ ਬਾਅਦ ਉਹਨਾਂ ਦੀ ਆਵਾਜ਼ ’ਚ 1978 ਵਿਚ ‘ ਸਾਹਿਬਾਂ ਦਾ ਤਰਲਾ’ ਅਤੇ ਇੱਛਰਾਂ ਧਾਹਾਂ ਮਾਰਦੀ, ਸਾਹਿਬਾਂ ਬਣੀ ਭਰਾਵਾਂ ਦੀ’ ਆਦਿ ਸਦਾ ਬਹਾਰ ਕਲੀਆਂ/ਗੀਤ ਆਏ ਜਿਹਨਾਂ ਨੇ ਮਾਣਕ ਦੀ ਤੂਤੀ ਘਰ ਘਰ ਬੋਲਣ ਲਾ ਦਿੱਤੀ। ਕੁਲਦੀਪ ਮਾਣਕ ਦੀ ਮਸ਼ਹੂਰੀ ਘਰ ਘਰ ਹੋ ਗਈ। ਪੰਜਾਬ ਦਾ ਐਸਾ ਕੋਈ ਘਰ ਨਹੀਂ ਹੋਣਾ ਜਿਸ ਵਿਚ ਕੁਲਦੀਪ ਮਾਣਕ ਦੇ ਗੀਤਾਂ ਦੀ ਰੀਲ (ਟੇਪ) ਜਾਂ ਰਿਕਾਰਡ/ ਸੀ.ਡੀ. ਨਾ ਹੋਵੇ। ਇਕ ਵਾਰ ਕੁਲਦੀਪ ਮਾਣਕ ਨੇ ਮੈਨੂੰ ਦੱਸਿਆ ਕਿ ਕੋਈ ਪੱਤਰਕਾਰ ਉਸ ਕੋਲ ਇਸ਼ਤਿਹਾਰ ਲੈਣ ਲਈ ਆਇਆ ਤਾਂ ਮੈਂ ਕਿਹਾ ਕਿ ਮੈਨੂੰ ਮਸ਼ਹੂਰੀ ਦੇਣ ਦੀ ਕੀ ਲੋੜ ਹੈ। ਮੇਰੀ ਮਸ਼ਹੂਰੀ ਤਾਂ ਪੰਜਾਬ ਦੇ ਹਰ ਵਿਚ ਹੈ। ਇਸ ਤਰਾਂ ਦੀ ਗੱਲ ਉਸ ਦੇ ਹਰਮਨ ਪਿਆਰਾ ਹੋਣ ਦੀ ਗਵਾਹ ਹੈ। ਕੁਲਦੀਪ ਮਾਣਕ ਦੇ ਅਨੇਕ ਗੀਤ ਜਿਹਨਾਂ ’ਚ ‘ ਮਾਂ ਹੁੰਦੀ ਹੈ ਮਾਂ, ਕਹਿੰਦੇ ਗੋਰਿਆਂ ਮੁਕਦਮਾ ਕਰੀਆ ਭਗਤ ਸਿੰਘ ਸੂਰਮੇ ’ਤੇ, ਮੈਂ ਚਾਦਰ ਕੱਢਦੀ ਨੀ, ਸਿਰ ੳੁੱਤੇ ਚਲਦਾ ਮੈਂ ਆਰਾ ਦੇਖਿਆ ਐਨੇ ਪ੍ਰਸਿੱਧ ਹੋਏ ਕਿ ਇਹ ਗੀਤ ਸਦਾ ਪੰਜਾਬੀਆ ਦੇ ਦਿਲਾਂ ’ਚ ਵਸਦੇ ਰਹਿਣਗੇ ਅਤੇ ਸਾਡੀ ਫ਼ਿਜਾ ’ਚ ਗੂੰਜਦੇ ਰਹਿਣਗੇ। ਉੁਹਨਾਂ ਵੱਲੋਂ ਗੁਲਸ਼ਨ ਕੋਮਲ ਨਾਲ ਗਾਏ ਦੋਗਾਣੇ ਵੀ ਜ਼ਿਕਰਯੋਗ ਹਨ ਜਿਹਨਾਂ ’ਚ ‘ ਚਿਤ ਕਰੇ ਹੋ ਜਾਂ ਸਾਧਣੀ’ ਅਤੇ ‘ਬਣ ਠਣ ਕੇ ਤੂੰ ਕੱਤਣ ਬੈਠ ਗੀ’ ਸ਼ਾਮਿਲ ਹਨ। |
Wednesday, 30 November 2011
The legendary Punabi singer Kuldeep Manak has passed away & more News 30.11.2011
Subscribe to:
Post Comments (Atom)
No comments:
Post a Comment
Note: only a member of this blog may post a comment.