Wednesday, 21 September 2011

ਅੱਜ ਦਾ ਅਖਬਾਰ 21.09.2011

















ਬੀ.ਐੱਡ ਅਧਿਆਪਕ ਫ਼ਰੰਟ ਦੀ ਮੀਟਿੰਗ
ਪੱਤਰ ਪ੍ਰੇਰਕ
ਬਠਿੰਡਾ, 20 ਸਤੰਬਰ
ਬੀ.ਐੱਡ. ਅਧਿਆਪਕ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਬਠਿੰਡਾ ਇਕਾਈ ਦੀ ਮੀਟਿੰਗ     ਇਥੇ ਟੀਚਰਜ਼ ਹੋਮ ਵਿਖੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਜਲਾਲ ਦੀ ਪ੍ਰਧਾਨਗੀ    ਹੇਠ ਹੋਈ।
ਇਸ ਮੌਕੇ ਐਕਟਿੰਗ ਸੂਬਾ ਪ੍ਰਧਾਨ ਦਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ 14 ਸਤੰਬਰ ਨੂੰ ਸੂਬਾ ਪੱਧਰੀ ਮੀਟਿੰਗ ‘ਚ ਹੋਏ ਫ਼ੈਸਲੇ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਖ਼ਤਮ ਕਰਨ, ਪੇਅ-ਸਕੇਲ ਲਾਗੂ ਕਰਨ ਅਤੇ 8 ਜਨਵਰੀ, 2010 ਤੋਂ ਬਾਅਦ ਜੁਆਇਨ ਕਰਨ ਵਾਲੇ ਅਧਿਆਪਕਾਂ ਸਬੰਧੀ ਮੰਗਾਂ ਨੂੰ ਲੈ ਕੇ 28 ਸਤੰਬਰ ਨੂੰ ਸੂਬਾ ਪੱਧਰੀ ਮਹਾਂ ਰੈਲੀ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਆਪਣੇ ਨਿੱਜੀ ਮੁਫ਼ਾਦਾਂ ਲਈ ਫ਼ਰੰਟ ਨੂੰ ਵਰਤਣ ਵਾਲੇ ਦੋ ਆਗੂਆਂ ਨੂੰ ਫ਼ਰੰਟ ਨੇ ਮੈਂਬਰੀ ਤੋਂ ਖ਼ਾਰਜ ਕਰਨ ਦਾ ਮਤਾ ਬਹੁਮਤ ਨਾਲ ਪਾਸ ਕੀਤਾ ਗਿਆ।
ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਬਕਾ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਘਰੇਲੂ ਸਮੱਸਿਆਵਾਂ ਕਾਰਨ ਦਿੱਤਾ ਹੈ ਪਰ ਜ਼ਿਲ੍ਹੇ ਵੱਲੋਂ ਸਟੇਟ ਕਮੇਟੀ ਮੈਂਬਰ ਦੇ ਤੌਰ ‘ਤੇ ਉਹ ਹਾਲੇ ਕੰਮ ਕਰਦੇ ਰਹਿਣਗੇ। ਇਸ ਮੌਕੇ ਬਲਾਕ ਪ੍ਰਧਾਨਾਂ ਅਤੇ ਅਧਿਆਪਕਾਂ ਨੇ 28 ਸਤੰਬਰ ਨੂੰ ਲੁਧਿਆਣਾ ਮਹਾਂ ਰੈਲੀ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਆਪਣੀ ਹਾਮੀ ਭਰੀ। ਇਸ ਮੌਕੇ ਰਾਜਵੀਰ ਸਿੰਘ ਸੰਗਤ, ਓਮ ਪ੍ਰਕਾਸ਼ ਬਠਿੰਡਾ, ਪੁਨੀਤ ਗਰਗ ਰਾਮਪੁਰਾ, ਰਾਕੇਸ਼ ਭਗਤਾ, ਨਿਰਮਲ ਸਿੰਘ ਤਲਵੰਡੀ, ਪ੍ਰਕਾਸ਼ ਬਠਿੰਡਾ-2, ਗੁਰਇਕਬਾਲ ਬਠਿੰਡਾ-2, ਵਿਨੋਦ ਕੁਮਾਰ ਤੇ ਸਰਬਜੀਤ ਆਦਿ ਹਾਜ਼ਰ ਸਨ।

No comments:

Post a Comment

Note: only a member of this blog may post a comment.