ਇਥੇ ਹਰ ਕੋਈ ਅਧਿਆਪਕਾਂ ਨਾਲ ਸਬੰਧਿਤ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਆਜ਼ਾਦ ਹੈ ...
ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਇਕ ਦਰਜਨ ਅਸਾਮੀਆਂ ਖਾਲੀ ਸਿੱਖਿਆ ਸੁਧਾਰਾਂ ਦੀ ਪੋਲ ਖੋਲਦਾ ਸਕੂਲਸਕੂਲੀ ਸਿੱਖਿਆ ਵਿੱਚ ਸੁਧਾਰ ਸਬੰਧੀ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਘਾੜ ਇਲਾਕੇ ਦੇ ਪਿੰਡ ਖਿਜ਼ਰਾਬਾਦ ਦਾ ਸਰਕਾਰੀ ਸਕੂਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਘਾੜ ਇਲਾਕੇ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਇਸ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਦਰਜਨਾਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲ ਦੇ ਕੁਝ ਅਧਿਆਪਕ ਡੈਪੂਟੇਸ਼ਨ ਉਤੇ ਰਾਜਧਾਨੀ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਅਫਸਰੀ ਦਾ ਲੁਤਫ ਲੈ ਰਹੇ ਹਨ, ਜਦਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਅਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।ਬਲਾਕ ਮਾਜਰੀ ਦੇ ਸਭ ਤੋਂ ਵੱਡੇ ਸਕੂਲ ਖਿਜ਼ਰਾਬਾਦ ਦਾ ਸਰਕਾਰੀ ਸੈਕੰਡਰੀ ਸਕੂਲ ਘਾੜ ਵਿੱਚ ਇਲਾਕੇ ਦੇ ਕਈ ਪਿੰਡਾਂ ਦੇ ਕਰੀਬ 600 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਛੇਵੀਂ ਤੋਂ 10+2 ਤੱਕ ਦੀ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਇਸ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਇਲਾਕੇ ਵਿੱਚ ਸਿੱਖਿਆ ਪ੍ਰਬੰਧਾਂ ਨੂੰ ਗ੍ਰਹਿਣ ਲੱਗ ਗਿਆ ਹੈ।ਸਕੂਲ ਵਿੱਚ ਅਧਿਆਪਕਾਂ ਦੀ ਘਾਟ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੇਂਡੂ ਸਿੱਖਿਆ ਵਿਕਾਸ ਕਮੇਟੀ ਦੇ ਚੇਅਰਮੈਨ ਰਾਣਾ ਕੁਸ਼ਲਪਾਲ, ਪਿੰਡ ਦੀ ਸਰਪੰਚ ਰਾਜਵਿੰਦਰ ਕੌਰ, ਪੰਚਾਇਤ ਮੈਂਬਰਾਂ ਕ੍ਰਿਪਾਲ ਸਿੰਘ, ਬਲਦੇਵ ਸਿੰਘ, ਨੰਬਰਦਾਰ ਰਾਮਪਾਲ, ਚਰਨਜੀਤ ਸਿੰਘ ਚੰਨੀ, ਪ੍ਰੇਮ ਕੁਮਾਰ ਅਤੇ ਬਲਵੀਰ ਸਿੰਘ ਮੰਗੀ ਆਦਿ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਲਿਖੇ ਪੱਤਰ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਕੂਲ ਵਿੱਚ ਕੁੱਲ ਅਸਾਮੀਆਂ ਵਿੱਚੋਂ ਕਰੀਬ ਇੱਕ ਦਰਜਨ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਚੇਅਰਮੈਨ ਰਾਣਾ ਕੁਸ਼ਲਪਾਲ, ਸਰਪੰਚ ਰਾਜਵਿੰਦਰ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਸਕੂਲ ਦੇ ਦੋ ਅਧਿਆਪਕ ਸਕੂਲ ਵਿੱਚ ਪੜ੍ਹਾਈ ਕਰਵਾਉਣ ਦੀ ਥਾਂ ਡੀ.ਜੀ.ਐਸ.ਈ ਦਫ਼ਤਰ ਚੰਡੀਗੜ੍ਹ ਵਿੱਚ ਅਫ਼ਸਰੀ ਦਾ ਲੁਤਫ਼ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਲੈਕਟਰੀਕਲ ਵਿਸ਼ੇ ਦਾ ਵੋਕੇਸ਼ਨਲ ਟੀਚਰ ਬਲਵਿੰਦਰ ਸਿੰਘ ਤਾਂ ਪਿਛਲੇ ਕਈ ਸਾਲਾਂ ਤੋਂ ਸਕੂਲ ਡੈਪੂਟੇਸ਼ਨ ਉਤੇ ਆਪਣੇ ਘਰ ਦੇ ਨੇੜੇ ਚੰਡੀਗੜ੍ਹ ਦੇ ਦਫ਼ਤਰੀ ਨਜ਼ਾਰਿਆਂ ਦਾ ਲੁਤਫ਼ ਲੈ ਰਿਹਾ ਹੈ। ਵੋਕੇਸ਼ਨਲ ਵਿੰਗ ਦੇ ਹੀ ਮਕੈਨੀਕਲ ਅਤੇ ਇਲੈਕਟਰੀਕਲ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਇਸ ਤਰ੍ਹਾਂ ਸਕੂਲ ਦਾ ਵੋਕੇਸ਼ਨਲ ਗਰੁੱਪ ਸਿਰਫ਼ ਇੱਕ ਅਧਿਆਪਕ ਦੇ ਸਿਰ ਉਤੇ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਚੱਲਦੇ ਹਿਊਮੈਨੇਟਿਜ਼ ਗਰੁੱਪ ਦੇ ਪੋਲੀਟੀਕਲ ਸਾਇੰਸ ਵਿਸ਼ੇ ਦੇ ਲੈਕਚਰਾਰ ਦੀ ਅਸਾਮੀ ਖਾਲੀ ਪਈ ਹੈ। ਇਸ ਤੋਂ ਇਲਾਵਾ ਗਣਿਤ ਮਾਸਟਰ, ਡੀ.ਪੀ.ਈ, ਆਰਟ ਐਂਡ ਕਰਾਫਟ ਟੀਚਰ, ਆਰਟ ਟੀਚਰ, ਕੰਪਿਊਟਰ ਟੀਚਰ ਅਤੇ ਸੇਵਾਦਾਰ ਦੀ ਅਸਾਮੀ ਵੀ ਕਾਫੀ ਅਰਸੇ ਤੋਂ ਖਾਲੀ ਪਈ ਹੈ।ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ, ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਸਕੂਲ ਛੱਡ ਦੇ ਡੈਪੂਟੇਸ਼ਨ ਉਤੇ ਗਏ ਅਧਿਆਪਕਾਂ ਨੂੰ ਵਾਪਸ ਸਕੂਲ ਵਿੱਚ ਭੇਜਣ ਦੀ ਮੰਗ ਕੀਤੀ। ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਸਕੂਲ ਵਿੱਚ ਸਟਾਫ ਪੂਰਾ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
Note: only a member of this blog may post a comment.
ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਇਕ ਦਰਜਨ ਅਸਾਮੀਆਂ ਖਾਲੀ
ReplyDeleteਸਿੱਖਿਆ ਸੁਧਾਰਾਂ ਦੀ ਪੋਲ ਖੋਲਦਾ ਸਕੂਲ
ਸਕੂਲੀ ਸਿੱਖਿਆ ਵਿੱਚ ਸੁਧਾਰ ਸਬੰਧੀ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਘਾੜ ਇਲਾਕੇ ਦੇ ਪਿੰਡ ਖਿਜ਼ਰਾਬਾਦ ਦਾ ਸਰਕਾਰੀ ਸਕੂਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਘਾੜ ਇਲਾਕੇ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਇਸ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਦਰਜਨਾਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲ ਦੇ ਕੁਝ ਅਧਿਆਪਕ ਡੈਪੂਟੇਸ਼ਨ ਉਤੇ ਰਾਜਧਾਨੀ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਅਫਸਰੀ ਦਾ ਲੁਤਫ ਲੈ ਰਹੇ ਹਨ, ਜਦਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਅਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਬਲਾਕ ਮਾਜਰੀ ਦੇ ਸਭ ਤੋਂ ਵੱਡੇ ਸਕੂਲ ਖਿਜ਼ਰਾਬਾਦ ਦਾ ਸਰਕਾਰੀ ਸੈਕੰਡਰੀ ਸਕੂਲ ਘਾੜ ਵਿੱਚ ਇਲਾਕੇ ਦੇ ਕਈ ਪਿੰਡਾਂ ਦੇ ਕਰੀਬ 600 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਛੇਵੀਂ ਤੋਂ 10+2 ਤੱਕ ਦੀ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਇਸ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਇਲਾਕੇ ਵਿੱਚ ਸਿੱਖਿਆ ਪ੍ਰਬੰਧਾਂ ਨੂੰ ਗ੍ਰਹਿਣ ਲੱਗ ਗਿਆ ਹੈ।
ਸਕੂਲ ਵਿੱਚ ਅਧਿਆਪਕਾਂ ਦੀ ਘਾਟ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੇਂਡੂ ਸਿੱਖਿਆ ਵਿਕਾਸ ਕਮੇਟੀ ਦੇ ਚੇਅਰਮੈਨ ਰਾਣਾ ਕੁਸ਼ਲਪਾਲ, ਪਿੰਡ ਦੀ ਸਰਪੰਚ ਰਾਜਵਿੰਦਰ ਕੌਰ, ਪੰਚਾਇਤ ਮੈਂਬਰਾਂ ਕ੍ਰਿਪਾਲ ਸਿੰਘ, ਬਲਦੇਵ ਸਿੰਘ, ਨੰਬਰਦਾਰ ਰਾਮਪਾਲ, ਚਰਨਜੀਤ ਸਿੰਘ ਚੰਨੀ, ਪ੍ਰੇਮ ਕੁਮਾਰ ਅਤੇ ਬਲਵੀਰ ਸਿੰਘ ਮੰਗੀ ਆਦਿ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਲਿਖੇ ਪੱਤਰ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਕੂਲ ਵਿੱਚ ਕੁੱਲ ਅਸਾਮੀਆਂ ਵਿੱਚੋਂ ਕਰੀਬ ਇੱਕ ਦਰਜਨ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਚੇਅਰਮੈਨ ਰਾਣਾ ਕੁਸ਼ਲਪਾਲ, ਸਰਪੰਚ ਰਾਜਵਿੰਦਰ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਸਕੂਲ ਦੇ ਦੋ ਅਧਿਆਪਕ ਸਕੂਲ ਵਿੱਚ ਪੜ੍ਹਾਈ ਕਰਵਾਉਣ ਦੀ ਥਾਂ ਡੀ.ਜੀ.ਐਸ.ਈ ਦਫ਼ਤਰ ਚੰਡੀਗੜ੍ਹ ਵਿੱਚ ਅਫ਼ਸਰੀ ਦਾ ਲੁਤਫ਼ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਲੈਕਟਰੀਕਲ ਵਿਸ਼ੇ ਦਾ ਵੋਕੇਸ਼ਨਲ ਟੀਚਰ ਬਲਵਿੰਦਰ ਸਿੰਘ ਤਾਂ ਪਿਛਲੇ ਕਈ ਸਾਲਾਂ ਤੋਂ ਸਕੂਲ ਡੈਪੂਟੇਸ਼ਨ ਉਤੇ ਆਪਣੇ ਘਰ ਦੇ ਨੇੜੇ ਚੰਡੀਗੜ੍ਹ ਦੇ ਦਫ਼ਤਰੀ ਨਜ਼ਾਰਿਆਂ ਦਾ ਲੁਤਫ਼ ਲੈ ਰਿਹਾ ਹੈ। ਵੋਕੇਸ਼ਨਲ ਵਿੰਗ ਦੇ ਹੀ ਮਕੈਨੀਕਲ ਅਤੇ ਇਲੈਕਟਰੀਕਲ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਇਸ ਤਰ੍ਹਾਂ ਸਕੂਲ ਦਾ ਵੋਕੇਸ਼ਨਲ ਗਰੁੱਪ ਸਿਰਫ਼ ਇੱਕ ਅਧਿਆਪਕ ਦੇ ਸਿਰ ਉਤੇ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਚੱਲਦੇ ਹਿਊਮੈਨੇਟਿਜ਼ ਗਰੁੱਪ ਦੇ ਪੋਲੀਟੀਕਲ ਸਾਇੰਸ ਵਿਸ਼ੇ ਦੇ ਲੈਕਚਰਾਰ ਦੀ ਅਸਾਮੀ ਖਾਲੀ ਪਈ ਹੈ। ਇਸ ਤੋਂ ਇਲਾਵਾ ਗਣਿਤ ਮਾਸਟਰ, ਡੀ.ਪੀ.ਈ, ਆਰਟ ਐਂਡ ਕਰਾਫਟ ਟੀਚਰ, ਆਰਟ ਟੀਚਰ, ਕੰਪਿਊਟਰ ਟੀਚਰ ਅਤੇ ਸੇਵਾਦਾਰ ਦੀ ਅਸਾਮੀ ਵੀ ਕਾਫੀ ਅਰਸੇ ਤੋਂ ਖਾਲੀ ਪਈ ਹੈ।
ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ, ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਸਕੂਲ ਛੱਡ ਦੇ ਡੈਪੂਟੇਸ਼ਨ ਉਤੇ ਗਏ ਅਧਿਆਪਕਾਂ ਨੂੰ ਵਾਪਸ ਸਕੂਲ ਵਿੱਚ ਭੇਜਣ ਦੀ ਮੰਗ ਕੀਤੀ। ਪਿੰਡ ਦੇ ਪਤਵੰਤਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਸਕੂਲ ਵਿੱਚ ਸਟਾਫ ਪੂਰਾ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।