Friday, 13 July 2012

Salute to Sardar Dara (Didar) Singh Randhawa & More News 13.07.2012







ਬਿਆਸ/ਕਪੂਰਥਲਾ/ਢਿੱਲਵਾਂ, 12 ਜੁਲਾਈ (ਦਿਨੇਸ਼ ਸ਼ਰਮਾ, ਵਿਸ਼ੇਸ਼ ਪ੍ਰਤੀਨਿਧ,, ਪੱਤਰ ਪ੍ਰੇਰਕ)-ਕੱਲ੍ਹ ਦੇਰ ਸ਼ਾਮ ਇੱਕ ਨਵ-ਵਿਆਹੁਤਾ ਵੱਲੋਂ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਬਿਆਸ ਵਿੱਚ ਮ੍ਰਿਤਕਾ ਦੇ ਭਰਾ ਵਿੱਕੀ ਪੁੱਤਰ ਬੰਸੀਧਰ ਬਸਤੀ ਬਾਵਾ ਖੇਲ ਜਲੰਧਰ ਦੇ ਬਿਆਨਾਂ 'ਤੇ ਦਰਜ ਹੋਈ ਐਫ. ਆਈ. ਆਰ. ਮੁਤਾਬਕ ਮ੍ਰਿਤਕਾ ਰਜਨੀ ਬਾਲਾ ਦਾ ਵਿਆਹ ਅਪ੍ਰੈਲ ਮਹੀਨੇ ਵਿੱਚ ਅਭਿਸ਼ੇਕ ਮੈਨੀ ਵਾਸੀ ਸ਼ਾਸ਼ਤਰੀ ਨਗਰ ਬਸਤੀ ਬਾਵਾ ਖੇਲ ਜਲੰਧਰ ਨਾਲ ਹੋਇਆ ਸੀ ਤੇ ਰਜਨੀ ਬਾਲਾ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਅਧਿਆਪਕਾ ਵਜੋਂ ਨੌਕਰੀ ਕਰਦੀ ਸੀ। ਉਸਦੇ ਮਾਤਾ-ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਵਿਆਹ ਵਿੱਚ ਦਾਜ ਦਿੱਤਾ ਸੀ ਸੀ ਪਰੰਤੂ ਅਭਿਸ਼ੇਕ ਤੇ ਉਸਦੇ ਘਰਵਾਲੇ ਉਸਨੂੰ ਤੰਗ ਪਰੇਸ਼ਾਨ ਕਰਦੇ ਸਨ। ਮ੍ਰਿਤਕਾ ਦੇ ਭਰਾ ਮੁਤਾਬਕ ਰਜਨੀ ਬਾਲਾ ਕਲ੍ਹ ਆਪਣੀ ਹਾਂਡਾ ਸਕੂਟੀ ਨੰਬਰ ਪੀ. ਬੀ. 08 ਏ. ਵਾਈ. 2210 ਤੇ ਸ਼ੇਖੂਪੁਰਾ ਆਪਣੇ ਸਕੂਲ ਗਈ ਪਰ ਸ਼ਾਮ ਵਾਪਸ ਨਾ ਪਰਤੀ ਤੇ ਰਾਤ ਸਾਨੂੰ ਬਿਆਸ ਪੁਲਿਸ ਵੱਲੋਂ ਸੂਚਨਾ ਮਿਲੀ ਕਿ ਰਜਨੀ ਨੇ ਆਪਣੀ ਸਕੂਟੀ ਬਿਆਸ ਦਰਿਆ ਦੇ ਪੁੱਲ ਤੇ ਖੜ੍ਹੀ ਕਰਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ। ਬਿਆਸ ਪੁਲਿਸ ਨੇ ਉਸਦੀ ਸਕੂਟੀ ਵਿਚਲੇ ਉਸਦੇ ਕਾਗਜਾਂ ਤੋਂ ਨੰਬਰ ਲੈ ਕੇ ਉਸਦੀ ਸ਼ਨਾਖਤ ਕਰਕੇ ਘਰ ਵਾਲਿਆਂ ਤੱਕ ਪਹੁੰਚ ਕੀਤੀ। ਅੱਜ ਕਰੀਬ ਇੱਕ ਵਜੇ ਦਰਿਆ ਦੇ ਕੰਢੇ ਵਸਦੇ ਪਿੰਡ ਵਜੀਰ ਭੁੱਲਰ ਨੇੜਿਉਂ ਰਜਨੀ ਦੀ ਲਾਸ਼ ਕੰਢੇ ਨਾਲ ਲੱਗੀ ਹੋਈ ਮਿਲੀ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਬਿਆਸ ਨੇ ਐਫ. ਆਈ. ਆਰ. ਨੰਬਰ 119 ਧਾਰਾ 304 ਬੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਬਿਜਲੀ ਦੇ ਬਿੱਲਾਂ ਦੀ ਅਦਾਇਗੀ ਲਈ ਕੋਈ ਫੰਡ ਨਾ ਹੋਣ ਕਾਰਨ ਅਧਿਆਪਕ ਪ੍ਰੇਸ਼ਾਨ


ਕਪੂਰਥਲਾ, 12 ਜੁਲਾਈ (ਵਿ.ਪ੍ਰ)-ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰ ਵੱਲੋਂ ਭਾਵੇਂ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪ੍ਰੰਤੂ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਕੋਈ ਰਕਮ ਜਾਰੀ ਨਾ ਕੀਤੇ ਜਾਣ ਕਾਰਨ ਸਕੂਲਾਂ ਦੇ ਬਿਜਲੀ ਦੇ ਬਿੱਲ ਅਦਾ ਕਰਨ ਲਈ ਅਧਿਆਪਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਸਾਲ ਵਿਚ ਸਕੂਲ ਮੈਂਟੀਨੈੱਸ ਤੇ ਸਕੂਲ ਗਰਾਂਟ ਜਾਰੀ ਕਰਦੀ ਹੈ ਤੇ ਇਹ ਗਰਾਂਟ ਸੰਬਧਿਤ ਮੰਤਵ 'ਤੇ ਹੀ ਖਰਚ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ ਤੇ ਸਕੂਲਾਂ ਕੋਲ ਕੋਈ ਵੀ ਫੰਡ ਨਹੀਂ ਜਿਸ ਵਿਚੋਂ ਉਹ ਬਿਜਲੀ ਦੇ ਬਿੱਲ ਦੀ ਅਦਾਇਗੀ ਕਰ ਸਕਣ। ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਤੋਂ ਹਰ ਤਰ੍ਹਾਂ ਦੇ ਫੰਡ ਲੈਣ ਦੀ ਮਨਾਹੀ ਕੀਤੀ ਹੋਈ ਹੈ। ਕਈ ਸਕੂਲਾਂ ਦੇ ਬਿੱਲ ਨਾ ਤਾਰੇ ਜਾਣ ਕਾਰਨ ਪਾਵਰਕਾਮ ਵਾਲੇ ਸਕੂਲਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਲਈ ਤਿਆਰ ਹਨ। ਅਧਿਆਪਕਾਂ ਤੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਸਰਕਾਰੀ ਸਕੂਲਾਂ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ ਜਾਣ ਜੇ ਇਸ ਸਬੰਧੀ ਕੋਈ ਤਕਨੀਕੀ ਅੜਿੱਚਣ ਹੋਵੇ ਤਾਂ ਸਕੂਲਾਂ ਦੇ ਬਿਜਲੀ ਦੇ ਬਿੱਲ ਅਦਾ ਕਰਨ ਲਈ ਸਰਵ ਸਿੱਖਿਆ ਅਭਿਆਨ ਵਿਚੋਂ ਗਰਾਂਟ ਜਾਰੀ ਕੀਤੀ ਜਾਵੇ।






No comments:

Post a Comment

Note: only a member of this blog may post a comment.