Friday, 2 December 2011

Sikhya Karmi are now Sikhya Providers & Shifting of Zila Prishad...02.12.2011









6200 ਈ. ਟੀ. ਟੀ. ਅਧਿਆਪਕ ਸਿੱਖਿਆ ਵਿਭਾਗ 'ਚ ਤਬਦੀਲ ਕਰਨ ਦਾ ਫ਼ੈਸਲਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਦਸੰਬਰ (ਸ਼ੇਰਗਿੱਲ)-ਪੰਜਾਬ ਸਰਕਾਰ ਵੱਲੋਂ ਰਾਜ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲਾਂ ਅਧੀਨ ਆਉਂਦੇ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਤਬਦੀਲ ਕਰਨ ਸਬੰਧੀ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਦੌਰਾਨ ਕੀਤਾ ਗਿਆ ਹੈ। ਇਸ ਮੌਕੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਸਰਪ੍ਰਸਤ ਰਣਜੀਤ ਸਿੰਘ ਬਾਠ, ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ, ਸਿੱਖਿਆ ਸਕੱਤਰ ਸ੍ਰੀ ਹੁਸਨ ਲਾਲ ਆਈ. ਏ. ਐਸ., ਡੀ. ਜੀ. ਐਸ. ਈ. ਬਾਲਦੇਓ ਪੁਰੂਸ਼ਾਰਥਾ, ਡੀ. ਪੀ. ਆਈ ਅਵਤਾਰ ਚੰਦ ਸ਼ਰਮਾ, ਡਾਇਰੈਕਟਰ ਪੰਚਾਇਤ ਵਿਭਾਗ ਬਲਵਿੰਦਰ ਸਿੰਘ ਮੁਲਤਾਨੀ, ਕਾਨੂੰਨੀ ਅਫ਼ਸਰ ਸ੍ਰੀ ਆਹੂਲਵਾਲੀਆ ਹਾਜ਼ਰ ਸਨ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸਿੱਧੂ ਨੇ ਦੱਸਿਆ ਕਿ ਰਾਜ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਦੇ ਈ. ਟੀ. ਟੀ. ਅਧਿਆਪਕਾਂ ਲਈ ਬਹੁਤ ਮਹੱਤਵਪੂਰਨ ਫ਼ੈਸਲਾ ਜਿਸ ਅਧੀਨ ਸਿੱਖਿਆ ਵਿਭਾਗ ਅੰਦਰ 6200 ਅਧਿਆਪਕ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਨਿਯੁਕਤੀ ਪ੍ਰਾਪਤ ਹੋ ਚੁੱਕੇ ਹਨ, ਉਹ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਤਬਦੀਲ ਹੋਣ ਸਬੰਧੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਹ ਅਧਿਆਪਕ ਸਿੱਖਿਆ ਵਿਭਾਗ ਵਿਚ ਤਬਦੀਲ ਹੋ ਜਾਣਗੇ, ਪਰ ਨੌਕਰੀ ਜੁਆਇਨ ਕਰਨ ਉਪਰੰਤ ਇਕ ਵਾਰੀ ਫਿਰ ਸਰਕਾਰ ਨਾਲ ਕੀਤੇ ਵਾਅਦੇ ਅਨੁਸਾਰ ਵਾਪਸ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਵਿਚ ਡੈਪੂਟੇਸ਼ਨ ਤੇ ਚਲੇ ਜਾਣਗੇ ਇਹ ਅਧਿਆਪਕ ਉਥੋਂ ਉਸ ਸਮੇਂ ਤੱਕ ਰਹਿਣਗੇ ਜਦੋਂ ਤੱਕ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਕੂਲਾਂ ਵਿਚ ਭਰਤੀ ਪ੍ਰੀਕਿਰਿਆ ਪੂਰੀ ਨਹੀਂ ਹੋ ਜਾਂਦੀ। ਉਨ੍ਹਾਂ ਦੱਸਿਆ ਕਿ ਸੈਲਰੀ ਹੈੱਡ 2515 ਕਰਨ ਅਤੇ ਸੀ. ਐਫ਼ ਦੇ ਖਾਤਿਆਂ ਦੀ ਕਾਰਵਾਈ ਮੁਕੰਮਲ ਕਰਨ ਲਈ ਵੀ ਕਾਰਵਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਈ. ਟੀ. ਟੀ. ਅਧਿਆਪਕਾਂ ਨੂੰ ਗ੍ਰੇਡ ਪੇਅ 1 ਜਨਵਰੀ 2006 ਤੋਂ ਦੇਣ ਸਬੰਧੀ ਵੀ ਮੁੱਖ ਮੰਤਰੀ ਨੇ ਵਿਭਾਗ ਨੂੰ ਜਲਦੀ ਨਿਪਟਾਰਾ ਕਰਨ ਲਈ ਕਿਹਾ ਹੈ। ਇਸ ਮੌਕੇ ਹਰਜੀਤ ਸਿੰਘ ਸੈਣੀ ਸੂਬਾ ਜਨਰਲ ਸਕੱਤਰ, ਜਗਤਾਰ ਸਿੰਘ ਫਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਨਵਾਂ ਸ਼ਹਿਰ, ਅਨੂਪ ਸ਼ਰਮਾ ਪਟਿਆਲਾ, ਜਸਵਿੰਦਰ ਸਿੰਘ ਬਰਗੜੀ, ਰਾਜੇਸ਼ ਮਾਨਸਾ, ਸ਼ਿਵਰਾਜ ਜਲੰਧਰ, ਸ਼ਿਵ ਕੁਮਾਰ ਮੁਹਾਲੀ, ਅਮਰਿੰਦਰ ਸਿੰਘ ਅਤੇ ਅਵਤਾਰ ਸਿੰਘ ਪਟਿਆਲਾ ਹਾਜ਼ਰ ਸਨ।

 ਅਮਿਤਾਭ ਬੱਚਨ ਵੱਲੋਂ ਨਿਰਦੋਸ਼ ਹੋਣ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ
Posted On December - 2 - 2011
ਪੰਜ ਸਿੰਘ ਸਹਿਬਾਨ 5 ਦਸੰਬਰ ਨੂੰ ਮੀਟਿੰਗ ਵਿੱਚ ਕਰਨਗੇ ਵਿਚਾਰ
ਨਵੰਬਰ  1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਉਕਸਾਹਟ ਪੈਦਾ ਕਰਨ ਦੇ ਲੱਗ ਰਹੇ ਦੋਸ਼ਾਂ ਬਾਰੇ ਉਘੇ ਫਿਲਮ ਕਲਾਕਾਰ ਸ੍ਰੀ ਅਮਿਤਾਭ ਬੱਚਨ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਪੱਤਰ ਭੇਜ ਕੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਇਹ ਪੱਤਰ ਪੰਜ ਸਿੰਘ ਸਾਹਿਬਾਨ ਦੀ ਪੰਜ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ।
ਇਹ ਪੱਤਰ ਸ੍ਰੀ ਬੱਚਨ ਨੇ ਮੁੰਬਈ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ੍ਰੀ ਗੁਰਿੰਦਰ ਸਿੰਘ ਬਾਵਾ ਨੂੰ ਸੌਂਪਿਆ। ਇਹ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤਕ ਪਹੁੰਚਾਉਣ ਲਈ ਸ੍ਰੀ ਬਚਨ ਅਤੇ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੱਚਨ 28 ਨਵੰਬਰ ਨੂੰ ਸ੍ਰੀ ਬਾਵਾ ਦੇ ਮੁੰਬਈ ਸਥਿਤ ਘਰ ਗਏ ਸਨ। ਸ੍ਰੀ ਬਾਵਾ ਨੇ ਇਹ ਪੱਤਰ ਆਪਣੇ ਇਕ ਰਿਸ਼ਤੇਦਾਰ ਸਤਨਾਮ ਸਿੰਘ ਰਾਹੀਂ ਦਸਤੀ ਰੂਪ ਵਿਚ ਇੱਥੇ ਗਿਆਨੀ ਗੁਰਬਚਨ ਸਿੰਘ ਕੋਲ ਭੇਜਿਆ ਹੈ। ਇਸ ਪੱਤਰ ਦੇ ਨਾਲ ਸ੍ਰੀ ਬੱਚਨ ਦੇ ਪਰਿਵਾਰ ਦੀਆਂ ਸਿੱਖ ਪਰਿਵਾਰ ਨਾਲ ਸਬੰਧਤ ਹੋਣ ਸਬੰਧੀ ਤਸਵੀਰਾਂ ਵੀ ਹਨ।
ਇਸ ਸਬੰਧ ਵਿਚ ਅੱਜ ਇਥੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਪੱਤਰ ਪੰਜ ਸਿੰਘ ਸਾਹਿਬਾਨ ਦੀ ਪੰਜ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਕੋਈ ਅਗਲਾ ਫੈਸਲਾ ਕੀਤਾ ਜਾਵੇਗਾ। ਪੱਤਰ ਵਿਚ ਦਰਜ ਤੱਥਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਪੱਤਰ ਵਿਚ ਸ੍ਰੀ ਬਚਨ ਨੇ ਲਿਖਿਆ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਮਾਤਾ ਸ੍ਰੀਮਤੀ ਤੇਜੀ ਬੱਚਨ ਸਿੱਖ ਪਰਿਵਾਰ ਦੀ ਧੀ ਸਨ। ਇਸ ਸਬੰਧ ਵਿਚ ਉਨ੍ਹਾਂ ਆਪਣੀ ਮਾਤਾ ਸ੍ਰੀਮਤੀ ਤੇਜੀ ਬੱਚਨ ਅਤੇ ਨਾਨਾ ਸ੍ਰੀ ਸੌਦਾਗਰ ਸਿੰਘ ਦੀ ਕੇਸਧਾਰੀ ਸਿੱਖ ਵਜੋਂ ਤਸਵੀਰ ਵੀ ਭੇਜੀ ਹੈ। ਉਨ੍ਹਾਂ ਲਿਖਿਆ, ‘‘ਮੇਰਾ ਪਰਿਵਾਰ ਵੀ ਸਿੱਖ ਧਰਮ ਵਿਚ ਪੂਰਾ ਵਿਸ਼ਵਾਸ ਰੱਖਦਾ ਹੈ ਅਤੇ ਸਿੱਖ ਧਰਮ ਸਰਬੱਤ ਦਾ ਭਲਾ ਮੰਗਣ ਵਾਲਾ ਧਰਮ ਹੈ।’’ ਉਨ੍ਹਾਂ ਲਿਖਿਆ ਕਿ ਨਵੰਬਰ 1984 ਦੇ ਸਿੱਖ ਵਿਰੋਧੀ ਦੰਗੇ ਭੜਕਾਉਣ ਬਾਰੇ  ਉਨ੍ਹਾਂ ’ਤੇ  ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਦੇ ਵੀ ਅਜਿਹਾ ਨਹੀਂ ਕੀਤਾ। ਇਨ੍ਹਾਂ ਦੋਸ਼ਾਂ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਲਿਖਿਆ ਕਿ ਇਹ ਸੱਚ ਹੈ ਕਿ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੀ ਨੇੜਤਾ ਰਹੀ ਹੈ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਰਹੇ ਹਨ ਪਰ ਉਨ੍ਹਾਂ ਕਦੇ ਵੀ ਸਿੱਖ ਵਿਰੋਧੀ ਦੰਗੇ ਭੜਕਾਉਣ ਵਰਗੀ ਕੋਈ ਕਾਰਵਾਈ ਨਹੀਂ ਕੀਤੀ।
ਇਥੇ ਦੱਸਣਯੋਗ ਹੈ ਕਿ ਸ੍ਰੀ ਅਮਿਤਾਭ ਬੱਚਨ ਨੇ ਆਨੰਦਪੁਰ ਵਿਖੇ ਸਥਾਪਿਤ ਕੀਤੇ ਗਏ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਮੌਕੇ ਆਉਣਾ ਸੀ ਪਰ ਕਈ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਸਮਾਗਮ ਵਿਚ ਸੱਦੇ ਜਾਣ ਦੀ ਕਰੜੀ ਵਿਰੋਧਤਾ ਕੀਤੀ ਗਈ। ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਬਚਨ ’ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਇਆ ਗਿਆ ਸੀ। ਇਸ ਸਬੰਧ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ  ਕਰਨੈਲ ਸਿੰਘ ਪੀਰ ਮੁਹੰਮਦ  ਅਤੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਤੇ ਹੋਰਨਾਂ ਵੱਲੋਂ ਸ੍ਰੀ ਅਕਾਲ ਤਖ਼ਤ  ਦੇ ਜਥੇਦਾਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਸੀ। ਬੀਬੀ ਜਗਦੀਸ਼ ਕੌਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ 1 ਨਵੰਬਰ 1984 ਨੂੰ ਡੀ.ਡੀ. (ਦਿੱਲੀ ਦੂਰਦਰਸ਼ਨ) ਦੇ ਸਿੱਧੇ ਪ੍ਰਸਾਰਨ ਸਮੇਂ ਅਮਿਤਾਭ ਬੱਚਨ ਨੂੰ ਸਿੱਖ ਵਿਰੋਧੀ ਦੰਗਿਆਂ ਬਾਰੇ ਉਕਸਾਉਂਦਿਆਂ ਦੇਖਿਆ ਤੇ ਸੁਣਿਆ ਸੀ। ਉਹ ਉਸ ਵੇਲੇ ਸਵਰਗੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਖੜ੍ਹੇ ਸਨ ਅਤੇ ਉਨ੍ਹਾਂ ਦੇ ਨਾਲ ਸਵਰਗੀ ਸ੍ਰੀ ਰਾਜੀਵ ਗਾਂਧੀ ਵੀ ਸਨ। ਉਨ੍ਹਾਂ ਆਖਿਆ ਸੀ ਕਿ ਉਹ ਸੂਚਨਾ ਅਧਿਕਾਰ ਕਾਨੂੰਨ ਤਹਿਤ ਇਸ ਪ੍ਰਸਾਰਨ ਦੇ ਇਹ ਅੰਸ਼ ਪ੍ਰਾਪਤ ਕਰਨ ਲਈ ਜਦੋ-ਜਹਿਦ ਕਰਨਗੇ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਦੇ ਇਸ ਸਬੰਧੀ ਸਵਾਲ ਦਾ ਉਤਰ ਦੇਂਦਿਆਂ ਆਖਿਆ ਕਿ ਜੇਕਰ ਸ੍ਰੀ ਬੱਚਨ ਇਸ ਸਬੰਧ ਵਿਚ ਆਪਣੀ ਭੁੱਲ ਬਖਸ਼ਾਉਣ ਲਈ ਤਿਆਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜ਼ਰੂਰ ਸੱਦਿਆ ਜਾਵੇਗਾ। ਪਰ ਫਿਲਹਾਲ ਉਨ੍ਹਾਂ ਪੱਤਰ ਵਿਚ ਅਜਿਹਾ ਕੁਝ ਨਹੀਂ ਲਿਖਿਆ। ਇਸ ਪੱਤਰ ਵਿਚ ਉਨ੍ਹਾਂ ਸਿਰਫ ਆਪਣੇ ਆਪ ਨੂੰ ਨਿਰਦੋਸ਼ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਦੋਸ਼ ਲਾਉਣ ਵਾਲੀ ਧਿਰ ਦਾ ਪੱਖ ਵੀ ਸੁਣਿਆ ਜਾਵੇਗਾ।
ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫ਼ਖ਼ਰੇ-ਕੌਮ ਐਵਾਰਡ ਦੇਣ ਦੇ ਹੋ ਰਹੇ ਵਿਰੋਧ ਬਾਰੇ ਪੁੱਛੇ ਸਵਾਲ ਦਾ ਉਤਰ ਦੇਣ ਤੋਂ ਉਨ੍ਹਾਂ ਗੁਰੇਜ਼ ਕੀਤਾ।  ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਡੇਰਾ ਸਿਰਸਾ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੇ ਵਿਚਾਰ ਅਧੀਨ ਹੈ।



No comments:

Post a Comment

Note: only a member of this blog may post a comment.