ZP Jaswinder Sidhu(ਪੜ੍ਹੋ ਪੰਜਾਬ ਜਾਂ ਪਾੜ੍ਹੋ ਪੰਜਾਬ ) & More News 02.04.2012
ਸਿੱਖਿਆ ਮੰਤਰੀ ਮਲੂਕਾ ਵੱਲੋਂ 238 ਸਕੂਲਾਂ ਨੂੰ ਮੁੱਖ ਅਧਿਆਪਕਾਂ ਦਾ ਤੋਹਫਾ
ਕੋਈ ਵੀ ਸਕੂਲ ਮੁਖੀ ਤੋਂ ਸੱਖਣਾ ਨਹੀਂ ਰਹੇਗਾ: ਸਿਕੰਦਰ ਮਲੂਕਾ
ਲੈਕਚਰਾਰਾਂ ਤੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਵੀ ਜਲਦ ਹੋਣਗੀਆਂ
ਚੰਡੀਗੜ੍ਹ, 2 ਅਪਰੈਲ:ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ 238 ਸਕੂਲਾਂ ਨੂੰ ਤੋਹਫਾ ਦਿੰਦਿਆਂ 238 ਅਧਿਆਪਕਾਂ ਨੂੰ ਮੁੱਖ ਅਧਿਆਪਕ ਦੀ ਤਰੱਕੀ ਦਿੰਦਿਆਂ ਸਕੂਲ ਮੁਖੀ ਵਜੋਂ ਨਿਯੁਕਤ ਕਰ ਦਿੱਤਾ। ਤਰੱਕੀ ਹਾਸਲ ਕਰਨ ਵਾਲੇ ਮੁੱਖ ਅਧਿਆਪਕਾਂ ਦੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਨਿਯੁਕਤ ਕੀਤਾ ਗਿਆ। ਸਿੱਖਿਆ ਮੰਤਰੀ ਨੇ ਵਿਭਾਗੀ ਤਰੱਕੀ ਕਮੇਟੀ ਵੇੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਕੇ ਇਹ ਤਰੱਕੀਆਂ ਕੀਤੀਆਂ ਗਈਆਂ ਹਨ। 238 ਮੁੱਖ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਸਾਰੀ ਜਾਣਕਾਰੀ ਵਿਭਾਗ ਦੀ ਵੈਸਸਾਈਟ http://download.ssapunjab.org/sub/instructions/2012/April/PromotionOrdersHeadMasters02.04.2012.pdf ਉਪਰ ਪਾ ਦਿੱਤੀ ਹੈ।
ਸ. ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਤਰਕੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਜਿਸ ਤਹਿਤ 238 ਅਧਿਆਪਕਾਂ ਨੂੰ ਤਰੱਕੀ ਦੇ ਕੇ ਮੁੱਖ ਅਧਿਆਪਕ ਬਣਾਇਆ ਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਹੀ ਅਧਿਆਪਕਾਂ ਤੋਂ ਲੈਕਚਰਾਰਾਂ ਅਤੇ ਲੈਕਚਰਾਰਾਂ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ।
ਸਿੱਖਿਆ ਮੰਤਰੀ ਨੇ ਵਿਸ਼ਵਾਸ਼ ਦਿਵਾਇਆ ਕਿ ਸਿੱਖਿਆ ਵਿਭਾਗ ਵਿੱਚ ਸਮਾਂਬੱਧ ਤਰੱਕੀਆਂ ਅਤੇ ਮੈਰਿਟ ਆਧਾਰ 'ਤੇ ਨਵੇਂ ਅਧਿਆਪਕਾਂ ਦੀ ਚੋਣ ਨੂੰ ਤਰਜੀਹ ਦਿੱਤੀ ਜਾਵੇਗੀ। ਸ. ਮਲੂਕਾ ਨੇ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਟੀਚਾ ਹੈ ਕਿ ਕੋਈ ਵੀ ਸਕੂਲ ਅਧਿਆਪਕਾਂ ਜਾਂ ਮੁਖੀ ਤੋਂ ਸੱਖਣਾ ਨਾ ਰਹੇ।
No comments:
Post a Comment
Note: only a member of this blog may post a comment.