Saturday, 31 March 2012

All Govt. Schools 'll be under Panchayat or Dept. 5 New DC,Edu.Provider>DGSE,Promotion,Bibi Jagir Kaur , Bhai Jaspal Singh & more News 31.03.2012


ਵਿਦੇਸ਼ ਜਾਣ ਲਈ ਤਿੰਨ ਮਹੀਨਿਆਂ ਤੋਂ ਵੱਧ ਛੁੱਟੀ ਨਹੀਂ

ਪ੍ਰਾਇਮਰੀ ਸਕੂਲਾਂ ਮੁਕੰਮਲ ਪ੍ਰਬੰਧ : ਪੰਚਾਇਤਾਂ ਹਵਾਲੇ ਕਰਨ ਦੀ ਤਜਵੀਜ਼

ਸਕੂਲਾਂ ਸ਼ੁਰੂ ਹੋਵੇਗਾ ਨਸ਼ਿਆਂ ਦੀ ਰੋਕਥਾਮ ਲਈ ਵਿਸ਼ਾ

 ਬਠਿੰਡਾ, 30 ਮਾਰਚ (ਬਬ)- ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਅੰਦਰ ਮਾਸਟਰਾਂ ਨੂੰ ਤਰੱਕੀ ਦੇ ਕੇ ਹੈਡਮਾਸਟਰ ਬਣਾਇਆ ਜਾ ਰਿਹਾ ਹੈ| ਪ੍ਰੋਮੋਟ ਕੀਤੇ ਹੈੱਡਮਾਸਟਰਾਂ ਦੀ ਸੂਚੀ ਸੋਮਵਾਰ ਨੂੰ ਜਾਰੀ ਕਰ ਦਿੱਤੀ ਜਾਵੇਗੀ| ਇਸੇ ਤਰ੍ਹਾਂ ਮਾਸਟਰਾਂ ਨੂੰ ਤਰੱਕੀ ਦੇ ਕੇ ਲੈਕਚਰਾਰ ਬਣਾਇਆ ਜਾਵੇਗਾ| ਇਹ ਸੂਚੀ ਵੀ ਇਕ ਹਫਤੇ ਅੰਦਰ ਜਾਰੀ ਕਰ ਦਿੱਤੀ ਜਾਵੇਗੀ| ਰਾਮਪੁਰਾ ਫੂਲ ਵਿਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਮੁਕੰਮਲ ਪ੍ਰਬੰਧ ਪੰਚਾਇਤਾਂ ਹਵਾਲੇ ਕਰਨ ਦੀ ਯੋਜਨਾ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ| ਉਨ੍ਹ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪ੍ਰਾਇਮਰੀ ਸਕੂਲਾਂ ਦੇ ਮੁਕੰਮਲ ਪ੍ਰਬੰਧ ਜਾਂ ਤਾਂ ਮਹਿਕਮੇ ਕੋਲ ਹੋਣ ਜਾਂ ਫਿਰ ਪੰਚਾਇਤਾਂ ਕੋਲ| ਸ: ਮਲੂਕਾ ਨੇ ਇਹ ਵੀ ਦੱਸਿਆ ਕਿ ਤਰੱਕੀਆਂ ਸਬੰਧੀ ਇਕ ਪੱਕੀ ਨੀਤੀ ਬਣਾਈ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਜਿਥੇ ਸਖਤ ਫੈਸਲੇ ਲਏ ਜਾਣਗੇ ਉਥੇ ਸਿੱਖਿਆ ਮਾਹਰਾਂ ਅਤੇ ਬੁੱਧੀਜੀਵੀਆਂ ਤੋਂ ਸੁਝਾਅ ਵੀ ਲਏ ਜਾਣਗੇ| ਉਨ੍ਹਾਂ ਸਿੱਖਿਆ ਬਾਰੇ ਸੁਝਾਅ ਦੇਣ ਲਈ ਜਿਥੇ ਬੁੱਧੀਜੀਵੀਆਂ ਅਤੇ ਸਿੱਖਿਆ ਮਾਹਰਾਂ ਨੂੰ ਖੁਲ੍ਹਾ ਸੱਦਾ ਦਿੱਤਾ ਉਥੇ ਉਨ੍ਹਾਂ ਹਰ ਵਰਗ ਨੂੰ ਅਪੀਲ ਕੀਤੀ ਕਿ ਜੇਕਰ ਇਸ ਮਾਮਲੇ ਵਿਚ ਕੋਈ ਆਪਣੀ ਰਾਇ ਦੇ ਸਕਦਾ ਹੈ ਤਾਂ ਉਹ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਭੇਜਣ| ਨਸ਼ਿਆਂ ਨੂੰ ਪੰਜਾਬ ਅੰਦਰੋਂ ਜੜ੍ਹੋਂ ਖਤਮ ਲਈ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ਅੰਦਰ ਨਸ਼ਿਆਂ ਦੇ ਖਿਲਾਫ ਵਿਸ਼ਾਂ ਸ਼ੁਰੂ ਕਰਨ ਦੀ ਤਜਵੀਜ ਹੈ| ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਵੱਡੀਆਂ ਕਲਾਸਾਂ ਨੂੰ ਹੀ ਨਸ਼ਿਆਂ ਖਿਲਾਫ ਪੜਾਇਆ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਕਰਨ ਲਈ ਮਨੋਵਿਗਿਆਨਕਾਂ, ਮਾਹਰਾਂ ਅਤੇ ਡਾਕਟਰਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਅਧੀਨ ਹਫਤੇ ਅੰਦਰ ਇਕ ਪੀਰੀਅਡ ਹੀ ਲਗਾਇਆ ਜਾਵੇਗਾ ਅਤੇ ਜੋ ਜਮ੍ਹਾ 1 ਅਤੇ ਜਮ੍ਹਾ 2 ਦੇ ਵਿਦਿਆਰਥੀਆਂ ਲਈ ਹੋਵੇਗਾ| ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਛੋਟੀਆਂ ਕਲਾਸਾਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਜਾਵੇਗਾ|
ਮਾਸਟਰਾਂ ਵੱਲੋਂ ਲੰਬੀਆਂ ਛੁੱਟੀਆਂ ਲੈ ਕੇ ਵਿਦੇਸ਼ਾਂ ਵਿਚ ਜਾ ਵਸਣ ਦਾ ਰੁਝਾਨ ਬੰਦ ਕਰਨ ਲਈ ਸ: ਮਲੂਕਾ ਨੇ ਕਿਹਾ ਕਿ ਹੁਣ ਤਿੰਨ ਮਹੀਨਿਆਂ ਤੋਂ ਵੱਧ ਛੁੱਟੀ ਨਹੀਂ ਦਿੱਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਜੇ ਕੋਈ ਇਸ ਤੋਂ ਵੱਧ ਛੁੱਟੀ ਚਾਹੁੰਦਾ ਹੈ ਤਾਂ ਉਹ ਆਪਣੀ ਨੌਕਰੀ ਛੱਡ ਸਕਦਾ ਹੈ| 8ਵੀਂ ਤੱਕ ਕੋਈ ਵਿਦਿਆਰਥੀ ਫੇਲ ਨਾ ਕਰਨ ਦਾ ਫੈਸਲਾ ਗਲਤ ਹੋਣ ਦੇ ਪੁੱਛੇ ਸਵਾਲ ਦੇ ਜਵਾਬ ਸ: ਮਲੂਕਾ ਨੇ ਕਿਹਾ ਕਿ ਇਹ ਕੇਂਦਰ ਦੀ ਯੋਜਨਾ ਹੈ ਪੰਜਾਬ ਨੂੰ ਇਹ ਲਾਗੂ ਹੀ ਕਰਨਾ ਪਵੇਗਾ|
 















ਪੁਲਿਸ ਗੋਲੀ ਨਾਲ ਮਰੇ ਜਸਪਾਲ ਸਿੰਘ ਦੇ ਸਸਕਾਰ ਲਈ ਰਾਹ ਪੱਧਰਾ
ਚੰਡੀਗੜ੍ਹ, 31 ਮਾਰਚ (ਬਬ): ਪੰਜਾਬ ਸਰਕਾਰ ਨੇ 29 ਮਾਰਚ ਨੂੰ ਗੁਰਦਾਸਪੁਰ ਵਿਚ ਹੋਏ ਗੋਲੀ ਕਾਂਡ ਅਤੇ ਇਸ ਵਿਚ ਇਕ ਸਿੱਖ ਨੌਜਵਾਨ ਦੇ ਮਾਰੇ ਜਾਣ ਦੀ ਘਟਨਾ ਸਬੰਧੀ ਕਾਰਵਾਈ ਕਰਦਿਆਂ ਐਸ.ਐਸ.ਪੀ. ਗੁਰਦਾਸਪੁਰ ਵਰਿੰਦਰਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ| ਉਸਦੇ ਨਾਲ ਡੀ.ਐਸ.ਪੀ. ਗੁਰਦਾਸਪੁਰ ਮਨਪ੍ਰੀਤ ਸਿੰਘ ਨੂੰ ਵੀ ਮੁਅੱਤਲ ਕਰਕੇ ਉਸਦੇ ਖਿਲਾਫ ਕੇਸ ਵੀ ਦਰਜ ਕੀਤਾ ਗਿਆ ਹੈ| ਇਸੇ ਤਰ੍ਹਾਂ ਗੁਰਦਾਸਪੁਰ ਦੇ ਡੀ.ਸੀ. ਮੋਹਿੰਦਰ ਸਿੰਘ ਕੈਂਥ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ| ਪਠਾਨਕੋਟ ਦੇ ਡੀ.ਸੀ. ਸਿੱਬਨ ਸੀ. ਨੂੰ ਗੁਰਦਾਸਪੁਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ| ਇਹ ਕਾਰਵਾਈ ਸਿੱਖ ਜਥੇਬੰਦੀਆਂ ਅਤੇ ਮ੍ਰਿਤਕ ਜਸਪਾਲ ਸਿੰਘ ਦੇ ਮਾਪਿਆਂ ਅਤੇ ਸਕੇ ਸਬੰਧੀਆਂ ਦੇ ਦਬਾਅ ਹੇਠ ਕੀਤੀ ਗਈ ਹੈ| ਇਨ੍ਹਾਂ ਜਥੇਬੰਦੀਆਂ ਨੇ ਓਨਾ ਚਿਰ ਜਸਪਾਲ ਸਿੰਘ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿੰਨਾ ਚਿਰ ਪੁਲਿਸ ਗੋਲੀ ਦੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਸੀ ਕੀਤੀ ਜਾਂਦੀ| ਚੇਤੇ ਰਹੇ ਕਿ ਜਥੇਦਾਰ ਅਕਾਲ ਤਖਤ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦਲ ਖਾਲਸਾ ਵਰਗੀਆਂ ਸਿੱਖ ਜਥੇਬੰਦੀਆਂ ਨੇ ਪੁਲਿਸ ਵਲੋਂ ਵਰਤੀ ਗਈ ਫੋਰਸ ਨੂੰ ਨਜਾਇਜ਼ ਕਰਾਰ ਦਿੱਤਾ ਸੀ| ਮੁੱਖ ਮੰਤਰੀ ਨੇ ਇਸ ਗੋਲੀ ਕਾਂਡ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦਿੱਤੇ ਸਨ| ਚੇਤੇ ਰਹੇ ਕਿ 29 ਮਾਰਚ ਨੂੰ ਹਿੰਦੂ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਸਿੱਖ ਜਥੇਬੰਦੀਆਂ ਅਤੇ ਹਿੰਦੂ ਸ਼ਿਵ ਸੈਨਾ ਦੇ ਵਰਕਰਾਂ ਵਿਚਕਾਰ ਟਕਰਾਅ ਪੈਦਾ ਹੋਣ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਅਤੇ ਫਿਰ ਗੋਲੀ ਚਲਾਈ ਸੀ| 



No comments:

Post a Comment

Note: only a member of this blog may post a comment.