PHAGWADA
AMRITSAR
LUDHIANA
ਪੰਜਾਬ ਅਤੇ ਗਵਾਂਢੀ ਰਾਜਾਂ ਵਿਚ ਵੀ ਕੇਸਰੀ ਰੰਗ ਛਾਇਆ
ਚੰਡੀਗੜ੍ਹ,28 ਮਾਰਚ (ਬ ਬ )-ਫਾਂਸੀ ਯਾਫ਼ਤਾ ਖਾੜਕੂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੌਤ ਦੇ ਵਰੰਟਾਂ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ।ਪਟਿਆਲੇ, ਫਗਵਾੜੇ,ਗੁਰਦਾਸਪੁਰ ਅਤੇ ਜਲੰਧਰ ਵਿਚ ਹੋਈਆਂ ਛੋਟੀਆਂ ਹਿੰਸਕ ਘਟਨਾਵਾਂ ਅਤੇ ਪੈਦਾ ਹੋਏ ਤਕਰਾਰ ਅਤੇ ਤਣਾਅ ਨੂੰ ਛੱਡ ਕੇ ਇਹ ਬੰਦ ਪੁਰਅਮਨ ਰਿਹਾ।ਇਹ ਤਕਰਾਰ ਉੱਥੇ ਹੀ ਹੋਏ ਜਿਥੇ ਹਿੰਦੂ ਸ਼ਿਵ ਸੈਨਾ ਦੇ ਕਰਿੰਦਿਆਂ ਨੇ ਬੰਦ ਦਾ ਵਿਰੋਧ ਕੀਤਾ ਜਾ ਵਿਖਾਵਾਰੀ ਸਿੱਖਾਂ ਦਾ ਵਿਰੋਧ ਕੀਤਾ ।ਰਾਜ ਭਰ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਕਾਰੋਬਾਰ ਅਤੇ ਦੁਕਾਨਾਂ ਬੰਦ ਰਹੀਆਂ। ਬੱਸਾਂ,ਟਰੱਕਾਂ ਅਤੇ ਹੋਰ ਮੋਟਰ ਗੱਡੀਆਂ ਦੀ ਆਵਾਜਾਈ ਵੀ ਲਗਭਗ ਠੱਪ ਰਹੀ। ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ।
ਪੰਜਾਬ ਸਰਕਾਰ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਚੌਕਸੀ ਦੌਰਾਨ ਹੋਏ ਇਸ ਬੰਦ ਵਿਚ ਲਗਭਗ ਦਰਜਨ ਦੇ ਕਰੀਬ ਵੱਡੇ ਸ਼ਹਿਰਾਂ ਵਿਚ ਰੋਸ ਵਿਖਾਵੇ ਕੀਤੇ ਗਏ । ਕੁਝ ਅਹਿਮ ਸੜਕੀ ਮਾਰਗ ਵੀ ਰੋਕੇ ਗਏ।ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਰਾਜ ਭਰ ਵਿਚ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਗਈਆਂ। ਥਾਂ ਥਾਂ ਤੇ ਕੇਸਰੀ ਝੰਡੇ ਝੁਲਾਏ ਗਏ। ਸ਼ਹਿਰਾਂ ਪਿੰਡਾਂ ਵਿਚ ਕੇਸਰੀ ਪੱਗਾਂ ਅਤੇ ਦੁਪੱਟਿਆਂ ਦੀ ਭਰਮਾਰ ਚਾਰ ਪਾਸੇ ਦਿਖਾਈ ਦਿੰਦੀ ਰਹੀ।ਪੰਜਾਬ ਤੋਂ ਬਾਹਰ ਕਰਨਾਲ ਅਤੇ ਜੰਮੂ ਵਰਗੇ ਥਾਵਾਂ ਤੇ ਵੀ ਸਿੱਖ ਭਾਈਚਾਰੇ ਨੇ ਰੋਸ ਵਿਖਾਵੇ ਕੀਤੇ ਅਤੇ ਸੜਕਾਂ ਤੇ ਆਵਾਜਾਈ ਵੀ ਰੋਕੀ।
ਪੰਜਾਬ ਅਤੇ ਗਵਾਂਢੀ ਰਾਜਾਂ ਵਿਚ ਵੀ ਕੇਸਰੀ ਰੰਗ ਛਾਇਆਚੰਡੀਗੜ੍ਹ,28 ਮਾਰਚ (ਬ ਬ )-ਫਾਂਸੀ ਯਾਫ਼ਤਾ ਖਾੜਕੂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੌਤ ਦੇ ਵਰੰਟਾਂ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ।ਪਟਿਆਲੇ, ਫਗਵਾੜੇ,ਗੁਰਦਾਸਪੁਰ ਅਤੇ ਜਲੰਧਰ ਵਿਚ ਹੋਈਆਂ ਛੋਟੀਆਂ ਹਿੰਸਕ ਘਟਨਾਵਾਂ ਅਤੇ ਪੈਦਾ ਹੋਏ ਤਕਰਾਰ ਅਤੇ ਤਣਾਅ ਨੂੰ ਛੱਡ ਕੇ ਇਹ ਬੰਦ ਪੁਰਅਮਨ ਰਿਹਾ।ਇਹ ਤਕਰਾਰ ਉੱਥੇ ਹੀ ਹੋਏ ਜਿਥੇ ਹਿੰਦੂ ਸ਼ਿਵ ਸੈਨਾ ਦੇ ਕਰਿੰਦਿਆਂ ਨੇ ਬੰਦ ਦਾ ਵਿਰੋਧ ਕੀਤਾ ਜਾ ਵਿਖਾਵਾਰੀ ਸਿੱਖਾਂ ਦਾ ਵਿਰੋਧ ਕੀਤਾ ।ਰਾਜ ਭਰ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਕਾਰੋਬਾਰ ਅਤੇ ਦੁਕਾਨਾਂ ਬੰਦ ਰਹੀਆਂ। ਬੱਸਾਂ,ਟਰੱਕਾਂ ਅਤੇ ਹੋਰ ਮੋਟਰ ਗੱਡੀਆਂ ਦੀ ਆਵਾਜਾਈ ਵੀ ਲਗਭਗ ਠੱਪ ਰਹੀ। ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ।ਪੰਜਾਬ ਸਰਕਾਰ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਚੌਕਸੀ ਦੌਰਾਨ ਹੋਏ ਇਸ ਬੰਦ ਵਿਚ ਲਗਭਗ ਦਰਜਨ ਦੇ ਕਰੀਬ ਵੱਡੇ ਸ਼ਹਿਰਾਂ ਵਿਚ ਰੋਸ ਵਿਖਾਵੇ ਕੀਤੇ ਗਏ । ਕੁਝ ਅਹਿਮ ਸੜਕੀ ਮਾਰਗ ਵੀ ਰੋਕੇ ਗਏ।ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਰਾਜ ਭਰ ਵਿਚ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਗਈਆਂ। ਥਾਂ ਥਾਂ ਤੇ ਕੇਸਰੀ ਝੰਡੇ ਝੁਲਾਏ ਗਏ। ਸ਼ਹਿਰਾਂ ਪਿੰਡਾਂ ਵਿਚ ਕੇਸਰੀ ਪੱਗਾਂ ਅਤੇ ਦੁਪੱਟਿਆਂ ਦੀ ਭਰਮਾਰ ਚਾਰ ਪਾਸੇ ਦਿਖਾਈ ਦਿੰਦੀ ਰਹੀ।ਪੰਜਾਬ ਤੋਂ ਬਾਹਰ ਕਰਨਾਲ ਅਤੇ ਜੰਮੂ ਵਰਗੇ ਥਾਵਾਂ ਤੇ ਵੀ ਸਿੱਖ ਭਾਈਚਾਰੇ ਨੇ ਰੋਸ ਵਿਖਾਵੇ ਕੀਤੇ ਅਤੇ ਸੜਕਾਂ ਤੇ ਆਵਾਜਾਈ ਵੀ ਰੋਕੀ। |
No comments:
Post a Comment
Note: only a member of this blog may post a comment.