Tuesday 4 October 2011

Notification Copies


                                                                             






          


 ਪੰਜਾਬ ਸਰਕਾਰ ਨੇ ਮੁਲਾਜ਼ਮਾ ਨੂੰ ਦਿੱਤਾ ਦੀਵਾਲੀ ਦਾ ਤੋਹਫਾ
ਚੰਡੀਗੜ੍ਹ- (ਜਗਦੇਵ ਸਿੰਘ) ਪੰਜਾਬ ਸਰਕਾਰ ਨੇ ਇਥੇ ਰਾਜ ਦੇ ਸਮੁਹ ਮੁਲਾਜਮਾਂ ਨੂੰ ਦੀਵਾਲੀ ਬੰਪਰ ਤੋਹਫਾ ਦਿੰਦਿਆਂ ਜਿਥੇ ਬਹੁਗਿਣਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਹੈ ਉਥੇ ਐਲ.ਟੀ.ਸੀ. ਦੇ ਨਾਲ 10 ਦਿਨ ਦੀ ਤਨਖਾਹ, ਹਰ ਵਰਗ ਦੇ ਮੁਲਾਜ਼ਮਾਂ ਨੂੰ ਮੋਬਾਈਲ ਭੱਤਾ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਕੁਝ ਵਰਗਾਂ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਭੱਤਾ ਦੇਣ ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਰਕਾਂ, ਜੂਨੀਅਰ ਸਹਾਇਕਾਂ, ਸਟੈਨੋ ਟਾਈਪਿਸਟਾਂ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ ਤਨਖਾਹਾਂ ਵਿੱਚ ਪਹਿਲੀ ਅਕਤੂਬਰ 2011 ਤੋਂ ਵਾਧਾ ਕੀਤਾ ਗਿਆ ਹੈ। ਕਲਰਕਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 5910-20200 ਤੇ 1900 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 7810 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 5910-20200 ਤੇ 2400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 9880 ਹੋ ਗਈ ਹੈ।

ਇਸੇ ਤਰ੍ਹਾਂ ਜੂਨੀਅਰ ਸਹਾਇਕਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ। ਜੂਨੀਅਰ ਸਹਾਇਕਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 5910-20200 ਤੇ 2800 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 11170 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 13500 ਹੋ ਗਈ ਹੈ।

ਸਟੈਨੋ ਟਾਈਪਿਸਟਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸਟੈਨੋ ਟਾਈਪਿਸਟਾਂ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 5910-20200 ਤੇ 2000 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 8240 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 5910-20200 ਤੇ 2400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 9880 ਹੋ ਗਈ ਹੈ। ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਦੀ ਦੀ ਪਹਿਲੀ ਜਨਵਰੀ 2006 ਤੋਂ ਪੇਅ ਬੈਂਡ 5910-20200 ਤੇ 2800 ਗਰੇਡ ਪੇਅ ਦੇ ਨਾਲ ਮੁੱਢਲੀ ਤਨਖਾਹ 11170 ਸੀ ਜਦੋਂ ਕਿ ਹੁਣ ਇਸ ਵਿੱਚ ਵਾਧਾ ਕਰਦਿਆਂ ਪਹਿਲੀ ਅਕਤਬੂਰ 2011 ਤੋਂ ਪੇਅ ਬੈਂਡ 10300-34800 ਤੇ 3200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਹੁਣ ਮੁੱਢਲੀ ਤਨਖਾਹ 13500 ਹੋ ਗਈ ਹੈ।
ਪੰਜਾਬ ਸਰਕਾਰ ਨੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨਦਿਆਂ ਹਰ ਵਰਗ ਦੇ ਮੁਲਾਜ਼ਮਾਂ ਨੂੰ ਮੋਬਾਈਲ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਗਰੁੱਪ ‘ਏ’ ਦੇ ਮੁਲਾਜ਼ਮਾਂ ਨੂੰ 500 ਰੁਪਏ, ਗਰੁੱਪ ‘ਬੀ’ ਦੇ ਮੁਲਾਜ਼ਮਾਂ ਨੂੰ 300 ਰੁਪਏ, ਗਰੁੱਪ ‘ਸੀ’ ਦੇ ਮੁਲਾਜ਼ਮਾਂ ਨੂੰ 150 ਰੁਪਏ ਅਤੇ ਗਰੁੱਪ ‘ਡੀ’ ਦੇ ਮੁਲਾਜ਼ਮਾਂ ਨੂੰ 100 ਰੁਪਏ ਪਹਿਲੀ ਅਕਤੂਬਰ 2011 ਤੋਂ ਮੋਬਾਈਲ ਭੱਤਾ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਹੋਰ ਸਿਫਾਰਸ਼ਾਂ ਮੰਨਦਿਆਂ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 4 ਸਾਲ ਦੇ ਸਮੇਂ ਦੌਰਾਨ ਲੀਵ ਟਰੈਵਲ ਕਨਸੈਸ਼ਨ (ਐਲ.ਟੀ.ਸੀ.) ਲੈਣ ਦੇ ਨਾਲ 10 ਦਿਨ ਦੀ ਤਨਖਾਹ ਵੀ ਦਿੱਤੀ ਜਾਵੇਗੀ। ਹਰ ਮੁਲਾਜ਼ਮ ਪੂਰੇ ਸੇਵਾਕਾਲ ਦੌਰਾਨ ਵੱਧ ਤੋਂ ਵੱਧ 60 ਦਿਨ ਦੀ ਤਨਖਾਹ ਲੈ ਸਕੇਗਾ। ਇਹ ਵੀ ਪਹਿਲੀ ਅਕਤੂਬਰ 2011 ਤੋਂ ਲਾਗੂ ਹੋਵੇਗੀ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜਿਹੜੇ ਪਤੀ-ਪਤਨੀ ਦੋਵੇਂ ਹੀ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ਦੋਵਾਂ ਨੂੰ ਇਹ ਸਹੂਲਤ ਮਿਲੇਗੀ।
ਸੂਬਾ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਦੇ ਬਹੁਗਿਣਤੀ ਮੁਲਾਜ਼ਮਾਂ ਨੂੰ ਵਿਸ਼ੇਸ਼ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਭੱਤਿਆਂ ਵਿੱਚ ਸੁਪਰਡੈਂਟ ਨੂੰ 1200 ਰੁਪਏ, ਨਿੱਜੀ ਸਕੱਤਰ ਨੂੰ 1200 ਰੁਪਏ, ਨਿੱਜੀ ਸਹਾਇਕ ਨੂੰ 600 ਰੁਪਏ, ਸੀਨੀਅਰ ਸਹਾਇਕ ਨੂੰ 480 ਰੁਪਏ, ਜੂਨੀਅਰ ਆਡੀਟਰ/ਆਡੀਟਰ ਨੂੰ 480 ਰੁਪਏ, ਸੀਨੀਅਰ ਸਕੇਲ ਸਟੈਨੋਗ੍ਰਾਫਰ ਨੂੰ 480 ਰੁਪਏ, ਜੂਨੀਅਰ ਸਹਾਇਕ ਨੂੰ 300 ਰੁਪਏ, ਜੂਨੀਅਰ ਸਕੇਲ ਸਟੈਨੋਗ੍ਰਾਫਰ ਨੂੰ 300 ਰੁਪਏ, ਸਟੈਨੋ ਟਾਈਪਿਸਟਾਂ ਨੂੰ 240 ਰੁਪਏ ਅਤੇ ਕਲਰਕਾਂ ਨੂੰ 240 ਰੁਪਏ ਦਿੱਤੇ ਜਾਣਗੇ। ਇਹ ਭੱਤੇ ਪਹਿਲੀ ਜੂਨ 2011 ਤੋਂ ਦਿੱਤੇ ਜਾਣਗੇ।


























No comments:

Post a Comment

Note: only a member of this blog may post a comment.