Friday 15 June 2012

Fake ZP Teachers Deputations???, Again Annual System,Parhp Punjab Project & More 15.06.2012









 ਸਿੱਖਿਆ ਵਿਭਾਗ ਤੋਂ ਤਨਖ਼ਾਹ ਪ੍ਰਾਪਤ ਕਰਨ ਵਾਲੇ ਪੰਚਾਇਤੀ ਰਾਜ ਵਿਭਾਗ ਨਾਲ ਕੰਮ ਕਰਦੇ ਅਧਿਆਪਕਾਂ ਦੀ ਡੈਪੂਟੇਸ਼ਨ ਤੁਰੰਤ ਰੱਦ ਕੀਤੀ ਜਾਵੇ - ਮਲੂਕਾ

ਪੰਜਾਬ ਦੇ ਸਕੂਲਾਂ ਵਿੱਚ ਸਮੈੱਸਟਰ ਪ੍ਰਣਾਲੀ ਬੰਦ
Posted On June - 14 - 2012
ਦਰਸ਼ਨ ਸਿੰਘ ਸੋਢੀ
ਮੁਹਾਲੀ, 14 ਜੂਨ 
ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਅੰਦਰ ਕੁਝ ਸਮਾਂ ਪਹਿਲਾਂ ਲਾਗੂ ਕੀਤੀ ਸਮੈਸਟਰ ਸਿੱਖਿਆ ਪ੍ਰਣਾਲੀ ਨੂੰ ਫੌਰੀ ਤੌਰ ’ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਕੂਲੀ ਸਿਲੇਬਸ ਦੀ ਨਿਰੰਤਰ ਸੁਧਾਈ ਕੀਤੀ ਜਾਵੇ ਅਤੇ ਇਸ ਵਿਚ ਪੰਜਾਬ ਦੀ ਅਮੀਰ ਸਭਿਅਤਾ ਦੇ ਅਹਿਮ ਪਹਿਲੂ ਸ਼ਾਮਲ ਕਰਨ ਤੋਂ ਇਲਾਵਾ ਨਸ਼ਿਆਂ ਦਾ ਸੇਵਨ, ਦਹੇਜ ਪ੍ਰਥਾ, ਟਰੈਫਿਕ ਸਮੱਸਿਆ ਅਤੇ ਵਾਤਾਵਰਣ ਪ੍ਰਦੂਸ਼ਨ ਵਰਗੀਆਂ ਔਕੜਾਂ ਪ੍ਰਤੀ ਜਾਗਰੂਕਤਾ ਲਿਆਉਣ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਭਵਿੱਖ ਵਿਚ ਮੰਗ ਅਨੁਸਾਰ ਹੀ ਛਪਵਾਈਆਂ ਜਾਣ ਅਤੇ ਕਾਗਜ਼ ਆਦਿ ਦੀ ਵਾਧੂ ਖਰੀਦ ਵਰਗੇ ਮਾਮਲਿਆਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ।
ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਸਿੱਖਿਆ ਬੋਰਡ ਭਵਨ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ, ਸਰਕਲ ਸਿੱਖਿਆ ਅਫਸਰ ਅਤੇ ਡੀ.ਪੀ.ਆਈ ਸਮੇਤ ਸਿੱਖਿਆ ਵਿਭਾਗ ਤੇ ਸਿੱਖਿਆ ਬੋਰਡ ਦੇ ਆਲ੍ਹਾ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਬੋਰਡ ਦੇ ਚੇਅਰਮੈਨ  ਐਸ.ਐਸ.ਚੰਨੀ, ਵਾਇਸ ਚੇਅਰਮੈਨ ਡਾ. ਸੁਰੇਸ਼ ਕੁਮਾਰ ਟੰਡਨ, ਸਕੱਤਰ ਡਾ. ਬਲਵਿੰਦਰ ਸਿੰਘ, ਡੀ.ਪੀ.ਆਈ. (ਸੈਕੰਡਰੀ) ਕਮਲ ਗਰਗ,  ਡੀ.ਪੀ.ਆਈ (ਐਲੀਮੈਂਟਰੀ) ਅਵਤਾਰ ਸਿੰਘ, ਡਿਪਟੀ ਡਾਇਰੈਕਟਰ ਸਰਵ-ਸਿੱਖਿਆ ਅਭਿਆਨ ਸਾਧੂ ਸਿੰਘ ਰੰਧਾਵਾ, ਪੰਜਾਬ ਦੇ ਸਮੂਹ ਸਰਕਲ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੌਜੂਦ ਸਨ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਬੋਰਡ ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਤਰਕਸੰਗਤ ਬਣਾਈਆਂ ਜਾਣ ਅਤੇ ਇਨ੍ਹਾਂ ਨੂੰ ਲਾਜ਼ਮੀ ਕੀਤਾ ਜਾਵੇ। ਸ੍ਰੀ ਮਲੂਕਾ ਨੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਆਖਿਆ ਕਿ ਸੀਨੀਅਰ ਅਧਿਕਾਰੀ ਦੀ ਜ਼ਿੰਮੇਵਾਰੀ ਬੋਰਡ ਦਾ ਅਕਸ ਸੁਧਾਰਨਾ ਹੈ। ਉਨ੍ਹਾਂ ਬੋਰਡ ਮੈਨੇਜਮੈਂਟ ਨੂੰ ਬੋਰਡ ਦੀ ਖ਼ੁਦਮੁਖਤਾਰੀ ਦਾ ਨਾਜਾਇਜ਼ ਲਾਭ ਲੈਣ ਤੋਂ ਵੀ ਵਰਜਦਿਆਂ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਦੇ ਕੁਝ ਦਫ਼ਤਰ ਸਿੱਖਿਆ ਬੋਰਡ ਦੀ ਇਮਾਰਤ ਵਿੱਚ ਕੇਵਲ ਦੋ ਸਾਲਾਂ ਲਈ ਤਬਦੀਲ ਕੀਤੇ ਜਾਣਗੇ ਜਿਸ ਦਾ ਸਰਕਾਰ ਵੱਲੋਂ ਬਕਾਇਦਾ ਕਿਰਾਇਆ ਵੀ ਬੋਰਡ ਨੂੰ ਅਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਤੋਂ ਤਨਖ਼ਾਹ ਪ੍ਰਾਪਤ ਕਰਨ ਵਾਲੇ, ਪੰਚਾਇਤੀ ਰਾਜ ਵਿਭਾਗ ਨਾਲ ਕੰਮ ਕਰਦੇ ਅਧਿਆਪਕਾਂ ਦੀ ਡੈਪੂਟੇਸ਼ਨ ਤੁਰੰਤ ਰੱਦ ਕੀਤੀ ਜਾਵੇ। ਪੰਜਾਬ ਭਰ ਦੇ ਸਕੂਲਾਂ ਵਿਚ ਦਸਵੀਂ ਪੱਧਰ ਤੱਕ 40 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਦੀ ਅਨੁਪਾਤ ਲਾਗੂ ਕੀਤੀ ਜਾਵੇ। ਪ੍ਰਾਇਮਰੀ ਪੱਧਰ ਦੇ ਸਕੂਲਾਂ ਵਿੱਚ ਘਟੋ-ਘੱਟ ਦੋ ਅਧਿਆਪਕ ਲਾਜ਼ਮੀ ਰੱਖੇ ਜਾਣ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 50:1 ਰੱਖਿਆ ਜਾਵੇ।  ਸ੍ਰੀ ਮਲੂਕਾ ਨੇ ਇਹ ਵੀ ਆਖਿਆ ਕਿ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਿਹਾ ਕਰਨਗੇ ਅਤੇ ਸਿੱਖਿਆ ਅਧਿਕਾਰੀ ਹਫਤੇ ਦੇ ਪਹਿਲੇ ਤਿੰਨ ਦਿਨ ਆਪਣੇ ਦਫ਼ਤਰ ਵਿਚ ਲੋੜੀਂਦੇ ਕੰਮ ਨੂੰ ਨਿਪਟਾਉਣਗੇ ਅਤੇ ਬਾਕੀ ਦਿਨਾਂ ਵਿਚ ਸਕੂਲਾਂ ਦਾ ਨਿਰੀਖਣ ਕਰਨਗੇ। ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਅਤੇ ਪ੍ਰੈਸ ਸਕੱਤਰ ਸ਼ਿੰਗਾਰਾ ਸਿੰਘ ਸਲਾਣਾ ਨੇ ਪੰਜਾਬ ਦੇ ਸਕੂਲਾਂ ਵਿਚ ਸਮੈਸਟਰ ਸਿੱਖਿਆ ਪ੍ਰਣਾਲੀ ਨੂੰ ਬੰਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।


No comments:

Post a Comment

Note: only a member of this blog may post a comment.