Wednesday 14 March 2012

News 14.03.2012

ਸ਼੍ਰ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਹੁੱਦੇ ਦੇ ਭੇਦ ਗੁਪਤ ਰੱਖਣ ਦੀ ਸਹੂੰ ਚੁੱਕੀ

ਚੰਡੀਗੜ੍ਹ 14 ਮਾਰਚ(ਬੀਨਾਂ ਪੂਨੀਆ): ਅੱਜ ਬੁੱਧਵਾਰ ਨੂੰ ਮੋਹਾਲੀ ਦੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੇ ਵਿੱਚ ਸ਼੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸਹੂੰ ਚੁਕਾਈ ਗਈ । ਅਤੇ ਸ਼੍ਰ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਪੰਜਵੀ ਵਾਰ ਸਹੂੰ ਚੁੱਕ ਕੇ ਪਹਿਲੇ ਆਗੂ ਦਾ ਰਿਕਾਰਡ ਬਣਾਇਆ ਹੈ । ਅਤੇ ਪੰਜਾਬ ਦੀ ਨਵੀ ਵਜਾਰਤ ਨੂੰ ਸਿਰਜਿਆ ਹੈ । ਸ਼੍ਰ: ਬਾਦਲ ਨੇ ਆਪਣੇ ਅਹੁੱਦੇ ਦੇ ਭੇਦ ਗੁਪਤ ਰੱਖਣ ਦੀ ਸਹੂੰ ਚੁੱਕੀ ਗਈ । ਚੱਪੜਚਿੜੀ ਜਿੱਥੇ ਕਿ ਸਹੂੰ ਚੁੱਕ ਸਮਾਰੋਹ ਹੈ , ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਪੰਜਾਬ ਦੇ ਕੈਬਿਨਟ ਦੇ ਵਿੱਚ ਸ਼ਾਮਲ 18 ਵਿਧਾਇਕਾ ਦੇ ਵੱਲੋਂ ਸਹੂੰ ਚੁੱਕੀ ਗਈ । ਜਿਨ੍ਹਾਂ ਵਿੱਚ ਭਾਜਪਾ ਆਗੂ ਚੁੰਨੀ ਲਾਲ, ਸਰਵਣ ਸਿੰਘ ਫਿਲੋਰ, ਆਦੇਸ਼ ਪ੍ਰਤਾਪ ਸਿੰਘ ਕੈਰੋ , ਅਜੀਤ ਸਿੰਘ ਕੋਹਾੜ, ਗੁਲਜਾਰ ਸਿੰਘ ਰਣੀਕੇ, ਭਾਜਪਾ ਆਗੂ ਮਦਨ ਮੋਹਨ ਮਿੱਤਲ, ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਜੱਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੋਰ, ਸ਼੍ਰੀ ਸੁਰਜੀਤ ਕੁਮਾਰ ਜਿਆਨੀ, ਅਕਾਲੀ ਯੂਥ ਆਗੂ ਬਿਕਰਮਜੀਤ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸ਼੍ਰੀ ਅਨਿਲ ਜੋਸ਼ੀ, ਸ੍ਰ: ਸੁਰਜੀਤ ਸਿੰਘ ਰੱਖੜਾ, ਅਤੇ ਸ਼ਰਨਜੀਤ ਸਿੰਘ ਢਿਲੋ ਨੇ ਕੈਬਨਿਟ ਮੰਤਰੀ ਵੱਜੋਂ ਤੇ ਅਹੁੱਦੇ ਦੇ ਭੇਦ ਗੁਪਤ ਰੱਖਣ ਦੀ ਸਹੂੰ ਚੁੱਕੀ । ਇਸ ਸਹੂੰ ਚੁੱਕ ਸਮਾਰੋਹ ਦੇ ਵਿੱਚ ਦੇਸ਼ ਦੀਆ ਉੱਘੀਆ ਹਸਤੀਆ ਨੇ ਸ਼ਿਰਕਤ ਕੀਤੀ । ਪੰਜਾਬ ਦੇ ਗਵਰਨਰ ਸ਼ਿਵ ਰਾਜ ਪਾਟਿਲ ਨੇ ਸ਼੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਵੱਜੋਂ ਤੇ 18 ਵਿਧਾਇਕਾ ਨੂੰ ਕੈਬਨਿਟ ਮੰਤਰੀਆ ਵੱਜੋਂ ਸਹੂੰ ਚੁਕਾਈ ।












No comments:

Post a Comment

Note: only a member of this blog may post a comment.