Thursday 16 February 2012

News 16.02.2012


ਸੂਬੇ ਭਰ 'ਚ ਜ਼ਿਲ੍ਹਾ ਪੱਧਰ 'ਤੇ ਬਣਾਈਆਂ ਨਿਰੀਖਣ ਕਮੇਟੀਆਂ ਭੰਗ

ਫ਼ਾਜ਼ਿਲਕਾ, 15 ਫਰਵਰੀ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਜਨਰਲ ਆਫ਼ ਸਕੂਲ ਐਜੂਕੇਸ਼ਨ ਨੇ ਸਕੂਲ ਭਰ ਵਿਚ ਜ਼ਿਲ੍ਹਾ ਸੁਪਰਵਾਈਜ਼ਰਾਂ ਦੀਆਂ ਸਕੂਲਾਂ ਦਾ ਨਿਰੀਖਣ ਕਰਨ ਲਈ ਬਣਾਈਆਂ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਡੀ. ਜੀ. ਈ. ਐੱਸ. ਦੇ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਇਨ੍ਹਾਂ ਕਮੇਟੀਆਂ ਵਿਚ ਸ਼ਾਮਿਲ ਅਧਿਆਪਕ ਆਪਣੇ-ਆਪਣੇ ਸਕੂਲਾਂ ਵਿਚ ਪਰਤ ਆਏ ਹਨ। ਡੀ. ਜੀ. ਈ. ਐੱਸ. ਨੇ ਇਹ ਫ਼ੈਸਲਾ ਸਕੂਲਾਂ ਅੰਦਰ ਸਟਾਫ਼ ਦੀ ਘਾਟ ਅਤੇ ਬਜਟ ਦੀ ਘਾਟ ਨੂੰ ਮੁੱਖ ਰੱਖ ਕੇ ਕੀਤਾ ਹੈ। ਸੂਬਾ ਭਰ ਵਿਚ ਹਰੇਕ ਜ਼ਿਲ੍ਹੇ ਅੰਦਰ ਇਨ੍ਹਾਂ ਕਮੇਟੀਆਂ ਵਿਚ 5 ਤੋਂ 6 ਅਧਿਆਪਕ ਡੈਪੂਟੇਸ਼ਨ ਤੇ ਲੱਗੇ ਹੋਏ ਸਨ। ਜਿਸ ਕਾਰਨ ਸਬੰਧਿਤ ਸਕੂਲਾਂ ਵਿਚ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ। ਇਸ ਫ਼ੈਸਲੇ ਦਾ ਮਾਸਟਰ ਕੇਡਰ ਯੂਨੀਅਨ 'ਤੇ ਅਧਿਆਪਕ ਦਲ ਨੇ ਨਿੱਘਾ ਸਵਾਗਤ ਕੀਤਾ ਹੈ। ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਦੁਰੇਜਾ ਅਤੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਨੁਰਪੁਰਾ ਨੇ ਕਿਹਾ ਹੈ ਕਿ ਹੁਣ ਪ੍ਰੀਖਿਆਵਾਂ ਦਾ ਸਮਾਂ ਸਿਰ 'ਤੇ ਹੈ ਅਤੇ ਡੈਪੂਟੇਸ਼ਨ 'ਤੇ ਗਏ ਅਧਿਆਪਕਾਂ ਦੀ ਥਾਂ 'ਤੇ ਨਵੇਂ ਅਧਿਆਪਕਾਂ ਦੀ ਨਿਯੁਕਤੀ ਨਹੀਂ ਹੋਈ ਸੀ। ਜਿਸ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਸੀ। ਹੁਣ ਇਨ੍ਹਾਂ ਸਕੂਲਾਂ ਦਾ ਨਿਰੀਖਣ ਜ਼ਿਲ੍ਹਾ ਸਿੱਖਿਆ ਅਫ਼ਸਰ ਕਰਨਗੇ।









No comments:

Post a Comment

Note: only a member of this blog may post a comment.