Wednesday 14 September 2011

ਖ਼ਬਰ ਸਾਰ 14.09.2011

SUKHDARSHAN SINGH BATHINDA resigned from B.ED FRONT. due to his resign SUKHJINDER SATHIALA,PARGATJIT KISHANPURA,SARTAJ KAPURTHALA,RAVI GSP,KULJIT FGS,LADI ROPAR,DUGGAL LDH,HARMIT BAJAKHANA,KEWAL MUKTSAR has resigned.
In todays meeting only 7 dists were present.
All are resigned due to their failed policies.

85 ਫੀਸਦੀ ਉਮੀਦਵਾਰਾਂ ਨੇ ਲਿਖਤੀ ਟੈਸਟ ਹੋਰਾਂ ਤੋਂ ਦਿਵਾਇਆ
  ਸੀ.ਟੀ.ਯੂ. ’ਚ ਕੰਡਕਟਰ ਭਰਤੀ ਘੁਟਾਲਾ
 144 ਕੰਡਕਟਰਾਂ ਵਿੱਚੋਂ 139 ਹਰਿਆਣਾ ਨਾਲ ਸਬੰਧਤ
ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬੀਆਂ ਨੂੰ ਅੱਖੋਂ-ਪਰੋਖੇ ਕਰਕੇ ਹਰਿਆਣਾ ਦੇ ਵਸਨੀਕਾਂ ਨੂੰ ਥੋਕ ਵਿਚ ਨੌਕਰੀਆਂ ਦੇਣ ਦਾ ਵੱਡਾ ਘੁਟਾਲਾ ਬੇਨਕਾਬ ਹੋਇਆ ਹੈ। ਪਿਛਲੇ ਸਮੇਂ ਚੰਡੀਗੜ੍ਹ ਟਰਾਂਸਪੋਰਟ ਵਿਭਾਗ (ਸੀ.ਟੀ.ਯੂ.) ਵਿਚ ਭਰਤੀ ਹੋਏ ਕੁੱਲ 144 ਕੰਡਕਟਰਾਂ ਵਿਚੋਂ ਹਰਿਆਣਾ ਨਾਲ ਸਬੰਧਿਤ 85 ਫੀਸਦੀ ਦੇ ਕਰੀਬ ਉਮੀਦਵਾਰ ਫਰਜ਼ੀ ਨਿਕਲੇ ਹਨ। ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ.ਐਫ.ਐਸ.ਐਲ.) ਵੱਲੋਂ ਕੀਤੀ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਕੁੱਲ ਭਰਤੀ ਹੋਏ 144 ਕੰਡਕਟਰਾਂ ਵਿਚੋਂ ਵੱਡੀ ਗਿਣਤੀ ਨੇ ਲਿਖਤੀ ਟੈਸਟ ਵਿਚ ਆਪਣੀ ਥਾਂ ਹੋਰ ਵਿਅਕਤੀਆਂ ਨੂੰ ਬਿਠਾ ਕੇ ਮੈਰਿਟ ਸੂਚੀ ਵਿਚ ਪ੍ਰਵੇਸ਼ ਕੀਤਾ।  ਵਰਨਣਯੋਗ ਹੈ ਕਿ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਿਆ ਸੀ ਅਤੇ ਸਮੂਹ ਵਿਧਾਇਕਾਂ ਨੇ ਸਾਂਝੇ ਤੌਰ ’ਤੇ ਮਤਾ ਪਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਮਾਮਲਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਕੋਲ ਉਠਾਉਣ ਲਈ ਕਿਹਾ ਸੀ। ਸੀ.ਟੀ.ਯੂ. ਵਿਚ ਭਰਤੀ ਕੀਤੇ 144 ਕੰਡਕਟਰਾਂ ਵਿਚੋਂ 139 ਹਰਿਆਣਾ ਨਾਲ ਸਬੰਧਤ ਸਨ,  ਜਦਕਿ ਪੰਜਾਬ ਤੋਂ ਕੇਵਲ ਦੋ ਤੇ ਚੰਡੀਗੜ੍ਹ ਦਾ ਇਕ ਉਮੀਦਵਾਰ ਹੀ ਭਰਤੀ ਕੀਤੇ ਗਏ ਸਨ। ਇਸ ਭਰਤੀ ਵਿਚ 98 ਫੀਸਦੀ ਉਮੀਦਵਾਰ ਹਰਿਆਣਾ ਦੇ ਹੋਣ ਕਾਰਨ ਪੰਜਾਬ ਨਾਲ ਸਬੰਧਤ ਉਮੀਦਵਾਰਾਂ ਨੇ ਦੋਸ਼ ਲਾਏ ਸਨ ਕਿ  ਹਰਿਆਣਾ ਨਾਲ ਸਬੰਧਤ ਚੰਡੀਗੜ੍ਹ ਦੇ ਇਕ ਸੀਨੀਅਰ ਅਧਿਕਾਰੀ ਦੀ ਸਰਪ੍ਰਸਤੀ ਹੇਠ ਭਰਤੀ ਦੌਰਾਨ ਵੱਡਾ ਘਪਲਾ ਹੋਇਆ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਜਦੋਂ ਪਿਛਲੇ ਸਾਲ 3 ਅਕਤੂਬਰ ਨੂੰ  ਕੰਡਕਟਰਾਂ ਦੀ ਭਰਤੀ ਲਈ ਯੂ.ਆਈ.ਏ.ਐਮ.ਐਸ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 19,429 ਉਮੀਦਵਾਰਾਂ ਦਾ ਲਿਖਤੀ ਟੈਸਟ ਲਿਆ ਗਿਆ ਸੀ ਤਾਂ ਸੀ.ਬੀ.ਆਈ. ਨੇ ਉਦੋਂ ਕੁਝ ਵਿਅਕਤੀਆਂ ਨੂੰ ਅਸਲ ਉਮੀਦਵਾਰਾਂ ਦੀ ਥਾਂ ’ਤੇ ਬੈਠ ਕੇ ਲਿਖਤੀ ਟੈਸਟ ਦਿੰਦਿਆਂ ਕਾਬੂ ਕੀਤਾ ਸੀ। ਇਸ ਕਾਰਨ ਉਸੇ ਦਿਨ ਹੀ ਇਸ ਭਰਤੀ ਪ੍ਰਕਿਰਿਆ ਉਪਰ ਉਂਗਲਾਂ ਉਠਣ ਲੱਗ ਪਈਆਂ ਸਨ। ਇਹ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ’ਚ ਸਿਪਾਹੀਆਂ ਤੇ ਫਾਇਰਮੈਨਾਂ ਦੀ ਹੋਈ ਭਰਤੀ ਉਪਰ ਵੀ ਉਂਗਲਾਂ ਉਠ  ਰਹੀਆਂ ਹਨ।
ਇਸ ਮਾਮਲੇ ਦੀ ਪੜਤਾਲ ਲਈ ਡਾਇਰੈਕਟਰ ਟਰਾਂਸਪੋਰਟ ਯੂ.ਟੀ. ਚੰਡੀਗੜ੍ਹ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਚੁਣੇ ਗਏ 144 ਉਮੀਦਵਾਰਾਂ ਦੀ ਨਿੱਜੀ ਤੌਰ ’ਤੇ ਕੀਤੀ ਘੋਖ ਤੋਂ ਬਾਅਦ ਭਰਤੀ ਦੌਰਾਨ ਵੱਡਾ ਘਪਲਾ ਹੋਣ ਦੇ ਸੰਕੇਤ ਦਿੱਤੇ ਸਨ। ਦਰਅਸਲ ਕਮੇਟੀ ਅੱਗੇ ਕੇਵਲ 113 ਉਮੀਦਵਾਰ ਹੀ ਪੇਸ਼ ਹੋਏ ਸਨ ਅਤੇ 31 ਉਮੀਦਵਾਰ ਇਸ ਕਮੇਟੀ ਅੱਗੇ ਪੇਸ਼ ਹੋਣ ਤੋਂ ਹੀ ਕੰਨੀ ਕਤਰਾ ਗਏ। ਇਸ ਕਮੇਟੀ ਵ?ਲੋਂ ਉਮੀਦਵਾਰਾਂ ਦੀ ਉਤਰ ਕਾਪੀ ਉਪਰ ਕੀਤੇ ਦਸਤਖਤ ਅਤੇ ਨਮੂਨੇ ਵਜੋਂ ਲਏ ਦਸਤਖਤ ਸੀ.ਐਫ.ਐਸ.ਐਲ. ਨੂੰ ਭੇਜ ਕੇ ਪੜਤਾਲ ਕਰਨ ਲਈ ਕਿਹਾ ਸੀ। ਹੁਣ ਸੀ.ਐਫ.ਐਸ.ਐਲ. ਵੱਲੋਂ ਫਿਲਹਾਲ 73 ਉਮੀਦਵਾਰਾਂ ਦੀ ਭੇਜੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ 66 ਉਮੀਦਵਾਰਾਂ ਨੇ ਲਿਖਤੀ ਟੈਸਟ ’ਚ ਆਪਣੀ ਥਾਂ ਹੋਰ ਵਿਅਕਤੀਆਂ ਨੂੰ ਬਿਠਾਇਆ ਸੀ। ਜਦਕਿ ਕੇਵਲ 7 ਉਮੀਦਵਾਰ ਹੀ ਜਾਇਜ਼ ਹਨ। ਪੁਲੀਸ ਅੰਦਾਜ਼ਾ ਲਗਾ ਰਹੀ ਹੈ ਕਿ ਕਮੇਟੀ ਅੱਗੇ ਪੇਸ਼ ਨਾ ਹੋਏ 31 ਉਮੀਦਵਾਰ ਵੀ ਇਸ ਫਰਾਡ ਵਿਚ ਸ਼ਾਮਲ ਹਨ।
ਪੁਲੀਸ ਨੇ ਸੀ.ਐਫ.ਐਸ.ਐਲ. ਦੀ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਫਰਾਡ ਕਰਕੇ ਕੰਡਕਟਰ ਭਰਤੀ ਹੋਏ 13 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿਚੋਂ 12 ਹਰਿਆਣਾ ਅਤੇ ਇਕ ਚੰਡੀਗੜ੍ਹ ਨਾਲ ਸਬੰਧਤ ਹੈ। ਪੁਲੀਸ ਨੇ ਜ਼ਿਲ੍ਹਾ ਅੰਬਾਲਾ ਦੇ ਅਨੁਰਾਗ, ਸੋਨੀਪਤ ਦੇ ਪਵਨ ਕੁਮਾਰ, ਨਰੇਸ਼ ਕੁਮਾਰ ਤੇ ਧਰਮਿੰਦਰ ਸਿੰਘ, ਰੋਹਤਕ ਦੇ ਰਾਜ ਕੁਮਾਰ, ਰਾਜ ਕੁਮਾਰ-1, ਸੰਨੀ ਤੇ ਰਵਿੰਦਰ ਸਿੰਘ, ਹਿਸਾਰ ਦੇ ਸੰਦੀਪ ਅਤੇ ਚੰਡੀਗੜ੍ਹ ਦੇ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰਿਆਂ  ’ਤੇ ਲਿਖਤੀ ਟੈਸਟ ਵਿਚ ਆਪਣੀ ਥਾਂ ਹੋਰਾਂ ਨੂੰ ਬਿਠਾਉਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਲਿਖਤੀ ਟੈਸਟ ਵਿਚ ਹੋਰ ਵਿਅਕਤੀਆਂ ਨੂੰ ਬਿਠਾਉਣ ਦੀ ਦਲਾਲੀ ਕਰਨ ਦੇ ਦੋਸ਼ ਹੇਠ ਅੰਬਾਲੇ ਦੇ ਹਰਪ੍ਰੀਤ ਸਿੰਘ ਤੇ ਪਾਣੀਪਤ ਦੇ ਵਿਜੇ ਕੁਮਾਰ ਸ਼ਾਸਤਰੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਭਿਵਾਨੀ, ਫਰੀਦਾਬਾਦ, ਝੱਜਰ, ਜੀਂਦ, ਕੈਥਲ, ਕਰਨਾਲ, ਕੁਰੂਕਸ਼ੇਤਰਾ, ਦਿੱਲੀ, ਮਹਿੰਦਰਗੜ੍ਹ, ਪਲਵਲ, ਯਮਨਾਨਗਰ ਅਤੇ ਮੁਹਾਲੀ ਵਿਖੇ ਵੀ ਛਾਪੇ ਮਾਰ ਰਹੀ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ 144 ਕੰਡਕਟਰਾਂ ਦੀ ਭਰਤੀ ਲਈ ਕੁੱਲ 30,985 ਅਰਜ਼ੀਆਂ ਆਈਆਂ ਸਨ ਅਤੇ ਇਨ੍ਹਾਂ ਵਿਚੋਂ 25,800 ਫਾਰਮ ਸਹੀ ਪਾਏ ਗਏ ਸਨ ਜਦਕਿ ਲਿਖਤੀ ਟੈਸਟ ਵਿਚ 19,429 ਉਮੀਦਵਾਰ ਹਾਜ਼ਰ ਹੋਏ ਸਨ।
ਚੰਡੀਗੜ੍ਹ ਦੇ ਐਸ.ਐਸ.ਪੀ. ਨੇ ਦੱਸਿਆ ਕਿ ਇਹ ਬਹੁਤ ਵੱਡਾ ਮਾਮਲਾ ਹੈ ਅਤੇ ਉਹ ਅਸਲ ਉਮੀਦਵਾਰ ਦੀ ਥਾਂ ਲਿਖਤੀ ਟੈਸਟ ਦੇਣ ਲਈ ਬੰਦੇ ਮੁਹੱਈਆ ਕਰਨ ਵਾਲੇ ਗਰੋਹ ਦੀ ਸ਼ਨਾਖਤ ਕਰਨ ਦੇ ਯਤਨ ਵਿਚ ਹਨ। ਗ੍ਰਿਫਤਾਰ ਕੀਤੇ ਉਮੀਦਵਾਰਾਂ ਨੇ ਦੱਸਿਆ ਹੈ ਕਿ ਇਹ ਗਰੋਹ ਲਿਖਤੀ ਟੈਸਟ ਲਈ ਬੰਦਾ ਮੁਹੱਈਆ ਕਰਨ ਲਈ 50 ਹਜ਼ਾਰ ਤੋਂ 3 ਲੱਖ ਰੁਪਏ ਤੱਕ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਮਾਮਲੇ ਦੀ ਪੜਤਾਲ ਲਈ ਬਣਾਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦੇ ਮੁਖੀ ਡੀ.ਐਸ.ਪੀ. ਸਤਬੀਰ ਸਿੰਘ ਨੇ ਸੰਕੇਤ ਦਿੱਤੇ ਕਿ ਚੁਣੇ ਗਏ 144 ਉਮੀਦਵਾਰਾਂ ਤੋਂ ਇਲਾਵਾ ਲਿਖਤੀ ਟੈਸਟ ਵਿਚ ਬੈਠੇ 19,429 ਉਮੀਦਵਾਰਾਂ ਵਿਚੋਂ ਕਈ ਹੋਰਾਂ ਵਲੋਂ ਵੀ ਅਜਿਹੀ ਹੇਰਾਫੇਰੀ ਕਰਨ ਦੇ ਸੰਕੇਤ ਮਿਲੇ ਹਨ।






                       ਜਵਾਹਰ ਨਵੋਦਿਆ ਵਿੱਚੋਂ 35 ਵਿਦਿਆਰਥੀ ਫ਼ਰਾਰ

ਪਿੰਡ ਕਾਉਣੀ ਸਥਿਤ ਜਵਾਹਰ ਨਵੋਦਿਆ ਵਿਦਿਆਲਾ ਵਿੱਚੋਂ ਰਾਤ ਸਮੇਂ 35 ਵਿਦਿਆਰਥੀਆਂ ਦੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਪਤਾ ਲੱਗਾ ਹੈ ਕਿ ਅਦਾਰੇ ਨੇ ਕੁਝ ਦਿਨ ਪਹਿਲਾਂ ਦਸਵੀਂ ਦੇ ਵਿਦਿਆਰਥੀ ਨੂੰ ਕੱਢ ਦਿੱਤਾ ਸੀ ਅਤੇ ਫ਼ਰਾਰ ਹੋਣ ਵਾਲੇ ਵਿਦਿਆਰਥੀ ਅਦਾਰੇ ‘ਚੋਂ ਕੱਢੇ ਗਏ ਵਿਦਿਆਰਥੀ ਨੂੰ ਵਾਪਸ ਲਿਆਉਣ ਦੀ ਮੰਗ ਕਰਦੇ ਸਨ। ਪਰੰਤੂ ਵਿਦਿਆਲਯ ਨੇ ਵਿਦਿਆਰਥੀਆਂ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਿਸ ਦੇ ਰੋਸ ਵਜੋਂ ਇਹ ਵਿਦਿਆਰਥੀ ਰਾਤ ਸਮੇਂ ਵਿਦਿਆਲਯ ਵਿੱਚੋਂ ਫ਼ਰਾਰ ਹੋ ਗਏ। ਵਿਦਿਆਲਯ ਦੇ ਪ੍ਰਬੰਧਕਾਂ ਨੇ ਅਚਾਨਕ ਵਿਦਿਆਰਥੀਆਂ ਦੇ ਸਕੂਲ ‘ਚੋਂ ਫ਼ਰਾਰ ਹੋਣ ਬਾਰੇ ਕੋਈ ਖ਼ਾਸ ਕਾਰਨ ਨਹੀਂ ਦੱਸਿਆ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਵਿਦਿਆਰਥੀਆਂ ਦੇ ਫ਼ਰਾਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸਾਰੇ ਵਿਦਿਆਰਥੀ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਵਿੱਚੋਂ ਮਿਲੇ ਹਨ ਅਤੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਫ਼ਰੀਦਕੋਟ ਵਾਪਸ ਲਿਆਂਦਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਫ਼ਰੀਦਕੋਟ ਤੋਂ ਬੱਸ ਅਤੇ ਪੁਲੀਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੁਲਤਾਨਪੁਰ ਲੋਧੀ ਭੇਜਿਆ ਹੈ।
ਸਕੂਲ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਸੰਪਰਕ ‘ਤੇ ਦੱਸਿਆ ਕਿ ਅਦਾਰੇ ਅੰਦਰ ਕਿਸੇ ਵਿਦਿਆਰਥੀ ਨਾਲ ਭੇਦ-ਭਾਵ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਵਿਦਿਆਰਥੀਆਂ ਉੱਪਰ ਬਿਨਾਂ ਵਜ੍ਹਾ ਸਖ਼ਤੀ ਕੀਤੀ ਜਾਂਦੀ ਹੈ।

  ਮੁਲਾਜ਼ਮਾਂ ਵੱਲੋਂ ਰਾਜ ਪੱਧਰੀ ਧਰਨਾ ਭਲ੍ਹਕੇ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਚੋਣ ਵਾਅਦਿਆਂ ਤੋਂ ਮੁਕਰਨ ਕਾਰਨ ਅਤੇ ਮੁੱਖ ਸਕੱਤਰ ਸਮੇਤ ਸੀਨੀਅਰ ਅਧਿਕਾਰੀਆਂ ਵੱਲੋਂ ਸਵੀਕਾਰ ਮੰਗਾਂ ਲਾਗੂ ਕਰਨ ਤੋਂ ਟਾਲ ਮਟੋਲ ਕਰਨ ਵਿਰੁੱਧ ਪੰਜਾਬ ਭਰ ਦੇ ਸਾਰੇ ਵਿਭਾਗਾਂ ਦੇ ਕਰਮਚਾਰੀ 15 ਸਤੰਬਰ ਨੂੰ ਇੱਥੇ ਡੀ.ਸੀ. ਦਫਤਰ ਸਾਹਮਣੇ ਰਾਜ ਪੱਧਰੀ ਚਿਤਾਵਨੀ ਧਰਨਾ ਦੇ ਕੇ ਅਗਲੇ ਐਕਸ਼ਨ ਦਾ ਐਲਾਨ ਕਰਨਗੇ।



     ਮਿਡ ਡੇਅ ਮੀਲ ਵਰਕਰਾਂ ਦੀ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਬਾਰੇ ਮੀਟਿੰਗ

ਮਿਡ ਡੇਅ ਮੀਲ ਵਰਕਰਜ਼ ਯੂਨੀਅਨ, ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ।  ਯੂਨੀਅਨ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੂਬਾ ਕਮੇਟੀ ਦੇ ਸੱਦੇ ‘ਤੇ 25 ਸਤੰਬਰ ਨੂੰ ਜ਼ਿਲਿ੍ਹਆਂ ਅੰਦਰ ਮੰਤਰੀਆਂ ਦੇ ਘਰਾਂ ਸਾਹਮਣੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਨਕੋਦਰ ਤਹਿਸੀਲ ਦੇ ਬਲਾਕਾਂ ਦੀ ਮੀਟਿੰਗ 14 ਸਤੰਬਰ ਨੂੰ ਬਾਅਦ ਗਗਨ ਪਾਰਕ ਨਕੋਦਰ ਵਿਖੇ, ਤਹਿਸੀਲ ਫਿਲੌਰ ਦੀ ਮੀਟਿੰਗ 15 ਸਤੰਬਰ ਨੂੰ ਟੈਂਕੀ ਨੇੜੇ ਫਿਲੌਰ ਵਿਖੇ ਅਤੇ ਭੋਗਪੁਰ, ਅਲਾਵਲਪੁਰ, ਕਰਤਾਰਪੁਰ ਅਤੇ ਆਦਮਪੁਰ ਦੀ ਮੀਟਿੰਗ 20 ਸਤੰਬਰ ਨੂੰ ਆਦਮਪੁਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਕੁਲਵਿੰਦਰ ਕੌਰ, ਬਲਜਿੰਦਰ ਕੌਰ, ਮਹਿਤਪੁਰ ਤੋਂ ਗੋਗਾ ਗਿੱਲ, ਪ੍ਰਦੀਪ ਮਹਿਮੀ, ਰਾਣੀ ਸ਼ਰੀਂਹ, ਨਛੱਤਰ ਕੌਰ, ਸੰਤੋਸ਼ ਕੁਮਾਰੀ  ਆਦਿ ਨੇ ਸੰਬੋਧਨ ਕੀਤਾ।


5 comments:

  1. TET TEST PASS TEACHERS NU JOBS KIO NAHI DITTI JA RAHIA
    PUNJAB GOVERNMENT COLLECTS CRORES OF RUPPES ON BEHALF OF TEST

    ReplyDelete
  2. Answer of your Question is within your post. The motive of TET is to reduce the no.of unemployed & to collect money shamelessly.Thats why TET pass candidates could not get their pass Certificates till date.

    ReplyDelete
  3. now next hearing will be on 1st week of october(4 or 5 october) today it was the turn of respondent(scert and cdac mohali) on next hearing petitioners will put their facts and figures in the court.the judgement may take two to three more hearings

    ReplyDelete
  4. ਪੱਟੀ, 31 ਅਗਸਤ (ਕੁਲਵਿੰਦਰ ਕਾਲੇਕੇ)-ਪੰਜਾਬ ਸਰਕਾਰ ਦੁਆਰਾ ਅਧਿਆਪਕ ਯੋਗਤਾ ਟੈਸਟ ਜੋ ਕਿ ਬੀਤੀ 3 ਜੁਲਾਈ ਨੂੰ ਸੀ-ਡੈੱਕ ਦੁਆਰਾ ਲਿਆ ਗਿਆ ਸੀ, ਦੇ ਪੇਪਰ ਨੰਬਰ 1 ਅਤੇ 2 ਵਿਚ ਬੇਸ਼ੁਮਾਰ ਗਲਤੀਆਂ ਪਾਈਆਂ ਗਈਆਂ ਸਨ। ਇਸੇ ਕਾਰਨ ਹਜ਼ਾਰਾਂ ਅਧਿਆਪਕ 60 ਫੀਸਦੀ ਦੀ ਯੋਗਤਾ ਮਾਪਦੰਡ ਇਕ ਜਾਂ ਦੋ ਨੰਬਰਾਂ ਕਰਕੇ ਪਾਸ ਨਹੀਂ ਕਰ ਸਕੇ। ਇਸ ਸਬੰਧੀ ਜਾਣਕਾਰੀ ਦੇਂਦਿਆਂ ਰਜਨੀ ਬਾਲਾ ਪੱਟੀ, ਯਾਦਵਿੰਦਰ ਸਿੰਘ ਚੋਗਾਵਾਂ, ਸੁਖਦੇਵ ਸਿੰਘ ਚੀਮਾ ਮੰਡੀ, ਹਰਚਰਨ ਸਿੰਘ ਮਾਨਸਾ, ਅਨੂਪਤਾ ਗੁਲਾਟੀ ਸੰਗਰੂਰ ਨੇ ਦੱਸਿਆ ਕਿ ਪੇਪਰ ਨੰ: 1 ਵਿਚ ਲਗਪਗ ਇਕ ਲੱਖ ਚੌਦਾਂ ਹਜ਼ਾਰ ਅਧਿਆਪਕਾਂ ਨੇ ਯੋਗਤਾ ਟੈਸਟ ਦਿੱਤਾ, ਜਿਨ੍ਹਾਂ ਵਿਚ ਸਿਰਫ 1422 ਅਧਿਆਪਕ ਹੀ ਪਾਸ ਹੋਏ। ਪੇਪਰ ਨੰਬਰ 2 ਵਿਚ ਲਗਭਗ ਇਕ ਲੱਖ ਪੈਂਤੀ ਹਜ਼ਾਰ ਅਧਿਆਪਕਾਂ ਨੇ ਟੈਸਟ ਦਿੱਤਾ, ਜਿਨ੍ਹਾਂ ਵਿਚ ਸਿਰਫ਼ 7333 ਹੀ ਅਧਿਆਪਕ ਯੋਗਤਾ ਟੈਸਟ ਪਾਸ ਕਰ ਸਕੇ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੀ-ਡੈੱਕ ਦਾ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਦੇ ਹੱਥ ਮਾਯੂਸੀ ਹੀ ਲੱਗੀ, ਅਖੀਰ ਉਨ੍ਹਾਂ ਨੂੰ ਅਦਾਲਤ ਦਾ ਕੁੰਡਾ ਖੜਕਾਉਣਾ ਪਿਆ ਤੇ ਉਨ੍ਹਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ, ਸੀ-ਟੈੱਕ ਅਤੇ ਐੱਸ.ਈ.ਆਰ.ਟੀ. ਨੂੰ ਪਾਰਟੀ ਬਣਾਉਂਦਿਆਂ ਪਟੀਸ਼ਨਾਂ ਦਾਇਰ ਕੀਤੀਆਂ, ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਜਸਟਿਸ ਸ੍ਰੀ ਰਾਜੀਵ ਭੱਲਾ ਨੇ ਇਨ੍ਹਾਂ ਪਾਰਟੀਆਂ ਨੂੰ 8 ਸਤੰਬਰ ਨੂੰ ਤਲਬ ਕੀਤਾ ਹੈ।....

    ReplyDelete
  5. DATE of hearing 15/9/2011
    TOTAL RELAXATION is demanded for 12 NUMBERs.

    ReplyDelete

Note: only a member of this blog may post a comment.