Friday 26 August 2011

ਅਖਬਾਰੀ ਗੱਲਾਂ 26/08/2011














1 comment:

  1. ਧਰਤੀ ’ਤੇ ਜੀਵ-ਜੰਤੂਆਂ ਅਤੇ ਬਨਸਪਤੀ ਦੀਆਂ 87 ਲੱਖ ਪ੍ਰਜਾਤੀਆਂ ਵਿਚੋਂ 90 ਫ਼ੀ ਸਦੀ ਦਾ ਪਤਾ ਹੀ ਨਹੀਂ

    ਸਾਡੀ ਧਰਤੀ ’ਤੇ ਜੀਵ-ਜੰਤੂਆਂ ਅਤੇ ਬਨਸਪਤੀ ਦੀਆਂ 87 ਲੱਖ ਪ੍ਰਜਾਤੀਆਂ ਰਹਿੰਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅਜੇ ਤਕ ਇਨ੍ਹਾਂ ਵਿਚੋਂ 90 ਫ਼ੀ ਸਦੀ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਧਰਤੀ ’ਤੇ 30 ਲੱਖ ਤੋਂ ਇਕ ਕਰੋੜ ਦਰਮਿਆਨ ਪ੍ਰਜਾਤੀਆਂ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਹੁਣ ਜ਼ਿੰਦਗੀ ਦੇ ਵਿਕਾਸ ਦੇ ਤਰੀਕੇ ਨੂੰ ਆਧਾਰ ਮੰਨ ਕੇ ਨਵਾਂ ਮੁਲਾਂਕਣ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁਣ ਤਕ ਸਿਰਫ਼ 12 ਲੱਖ ਪ੍ਰਜਾਤੀਆਂ ਦੀ ਪਛਾਣ ਹੋਣ ਦੇ ਬਾਵਜੂਦ ਬਾਕੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਅਗਲੀ ਸਦੀ ਤਕ ਇਨ੍ਹਾਂ ਨੂੰ ਵਰਗੀਕ੍ਰਿਤ ਕੀਤੇ ਜਾ ਸਕਣ ਦੀ ਸੰਭਾਵਨਾ ਹੈ। ‘ਦ ਡੇਲੀ ਟੈਲੀਗ੍ਰਾਫ਼’ ਮੁਤਾਬਕ 10 ਸਾਲ ਦੀ ਯੋਜਨਾ ‘ਸੈਂਸਸ ਆਫ਼ ਮਰੀਨ ਲਾਈਫ਼’ ਵਿਚ 80 ਦੇਸ਼ਾਂ ਦੇ 2700 ਵਿਗਿਆਨੀਆਂ ਨੇ ਸਮੁੰਦਰ ਹੇਠਲੇ ਜੀਵਨ ਦੇ ਵਖਰੇਵੇਂ ਦਾ ਅਧਿਐਨ ਕਰ ਕੇ ਇਹ ਨਤੀਜਾ ਕਢਿਆ ਹੈ। ਜਨਰਲ ਪਬਲਿਕ ਲਾਇਬਰੇਰੀ ਆਫ਼ ਸਾਇੰਸ ਬਾਇਓਲਾਜੀ ਵਿਚ ਪ੍ਰਕਾਸ਼ਤ ਰੀਪੋਰਟ ਮੁਤਾਬਕ ਜਿਹੜੀਆਂ ਪ੍ਰਜਾਤੀਆਂ ਦਾ ਪਤਾ ਲੱਗ ਚੁੱਕਿਆ ਹੈ, ਉਹ ਥਣਧਾਰੀ ਅਤੇ ਪੰਛੀਆਂ ਵਰਗੀਆਂ ਹਨ। ਜਿਹੜੀਆਂ 75 ਲੱਖ ਪ੍ਰਜਾਤੀਆਂ ਦਾ ਪਤਾ ਲਗਾਇਆ ਜਾਣਾ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਸਮੁੰਦਰ ਹੇਠਾਂ ਹਨ। ਆਕਸਫ਼ੋਰਡ ਯੂਨੀਵਰਸਿਟੀ ਦੇ ਰਾਬਰਟ ਮੇਅ ਨੇ ਅਧਿਐਨ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਧਰਤੀ ਉਪਰ ਜੀਵਨ ਦੇ ਵਖਰੇਵੇਂ ਦਾ ਮੁਲਾਂਕਣ ਪੂਰਾ ਹੋਣ ਵਿਚ ਲਗਭਗ ਇਕ ਸਦੀ ਲੱਗ ਜਾਵੇਗੀ।’’

    ReplyDelete

Note: only a member of this blog may post a comment.